ਪੰਜਾਬ

punjab

ETV Bharat / state

ਜਿਸਮ ਫਰੋਸ਼ੀ ਦੀ ਆੜ 'ਚ ਮਹਿਲਾ ਤੇ ਉਸ ਦੇ ਸਾਥੀਆਂ ਵਲੋਂ ਲੁੱਟ-ਖੋਹ; ਪੀੜਤ ਨੇ ਕਰ ਲਈ ਪਛਾਣ ਤਾਂ ਮੌਕੇ ਤੋਂ ਭੱਜੀ ਔਰਤ - ਲੁੱਟ ਦੀ ਵਾਰਦਾਤ

ਲੁਧਿਆਣਾ ਬੱਸ ਸਟੈਂਡ ਨੇੜੇ ਜਿਸਮ ਫਰੋਸ਼ੀ ਦੀ ਆੜ ਵਿੱਚ ਮਹਿਲਾ ਤੇ ਉਸ ਦੇ ਸਾਥੀਆਂ ਵੱਲੋਂ ਮੁਸਾਫਰ ਪਾਸੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੈਮਰੇ ਸਾਹਮਣੇ ਮਹਿਲਾ ਨੇ ਮੁਲਜ਼ਮਾਂ ਦੇ ਨਾਮ ਦੱਸੇ, ਜਦਕਿ ਆਪਣਾ ਰਿਸ਼ਤਾ ਅਤੇ ਘਰ ਖਰਾਬ ਹੋਣ ਦਾ ਹਵਾਲਾ ਦੇ ਕੇ ਮੌਕੇ ਤੋਂ ਦੂਜੀ ਔਰਤ ਫ਼ਰਾਰ ਹੋ ਗਈ।

Looting by the Sex Worker, Ludhiana
Looting by the Sex Worker

By ETV Bharat Punjabi Team

Published : Dec 18, 2023, 4:04 PM IST

ਜਿਸਮ ਫਰੋਸ਼ੀ ਦੀ ਆੜ 'ਚ ਮਹਿਲਾ ਤੇ ਸਾਥੀਆਂ ਵਲੋਂ ਲੁੱਟ-ਖੋਹ

ਲੁਧਿਆਣਾ:ਬੱਸ ਸਟੈਂਡ ਨੇੜੇ ਇੱਕ ਮੁਸਾਫਰ ਪਾਸੋਂ ਜਿਸਮ ਫਰੋਸ਼ੀ ਦੀ ਆੜ ਵਿੱਚ ਮਹਿਲਾ ਅਤੇ ਉਸ ਦੇ ਸਾਥੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਤੜਕੇ ਦੀ ਹੈ, ਪਰ ਮੁਸਾਫਰ ਮੁਲਜ਼ਮਾਂ ਦੀ ਭਾਲ ਵਿੱਚ ਸਾਰਾ ਦਿਨ ਘੁੰਮਦਾ ਰਿਹਾ। ਇਸ ਦੌਰਾਨ ਰਾਤ ਵੇਲੇ ਸਥਾਨਕ ਲੋਕਾਂ ਦੀ ਮਦਦ ਨਾਲ ਦੌਰਾਨ ਪੀੜਤ ਵਿਅਕਤੀ ਨੇ ਇਕ ਮਹਿਲਾ ਨੂੰ ਪਛਾਣ ਵੀ ਲਿਆ। ਹਾਲਾਂਕਿ, ਉਸ ਮਹਿਲਾ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕੈਮਰੇ ਸਾਹਮਣੇ ਵਾਰਦਾਤ ਵਿੱਚ ਸ਼ਾਮਿਲ ਦੂਜੀ ਔਰਤ ਅਤੇ ਬਾਕੀ ਮੁਲਜ਼ਮਾਂ ਦੇ ਨਾਮ ਦੱਸ ਦਿੱਤੇ।

ਉੱਥੇ ਹੀ, ਜਦੋਂ ਲੋਕਾਂ ਨੇ ਵਾਰਦਾਤ ਵਿੱਚ ਸ਼ਾਮਿਲ ਇੱਕ ਦੂਜੀ ਔਰਤ ਨੂੰ ਕਾਬੂ ਕੀਤਾ, ਤਾਂ ਉਹ ਘਰ ਪਰਿਵਾਰ ਟੁੱਟਣ ਦਾ ਦਾ ਹਵਾਲਾ ਦਿੰਦੇ ਹੋਏ ਮੌਕੇ ਤੋਂ ਭੱਜ ਗਈ। ਸੂਚਨਾ ਮਿਲਦਿਆਂ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਤਾਂ ਆਖੀ, ਪਰ ਬੱਸ ਸਟੈਂਡ ਨੇੜੇ ਜਿਸਮ ਫਰੋਸ਼ੀ ਦੇ ਖੁੱਲੇਆਮ ਚੱਲਣ ਵਾਲੇ ਧੰਦੇ ਅਤੇ ਇਸ ਦੀ ਆੜ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਨਜ਼ਰ ਆਏ।

ਫੜ੍ਹੀ ਗਈ ਮਹਿਲਾ ਦਾ ਖੁਲਾਸਾ: ਇਸ ਮੌਕੇ ਪੀੜਿਤ ਦਾ ਕਹਿਣਾ ਸੀ ਕਿ ਉਹ ਐਤਵਾਰ ਤੜਕੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਆਇਆ ਸੀ। ਇਸ ਦੌਰਾਨ ਇੱਕ ਮਹਿਲਾ ਤੇ ਉਸ ਦੇ ਸਾਥੀ ਉਸ ਨੂੰ ਥੋੜੀ ਦੂਰ ਲੈ ਕੇ ਅਤੇ ਉਸ ਪਾਸੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟ ਲਿਆ। ਉਹ ਸਾਰਾ ਦਿਨ ਮੁਲਜ਼ਮਾਂ ਦੀ ਭਾਲ ਕਰਦਾ ਰਿਹਾ। ਪੁਲਿਸ ਨੂੰ ਵੀ ਸੂਚਨਾ ਦਿੱਤੀ, ਪਰ ਉਸ ਦਾ ਸਮਾਨ ਅਤੇ ਪੈਸੇ ਨਹੀਂ ਮਿਲੇ। ਇਸ ਦੌਰਾਨ ਪੀੜਤ ਨੇ ਇੱਕ ਮਹਿਲਾ ਨੂੰ ਵੀ ਪਛਾਣ ਲਿਆ। ਉਸ ਮਹਿਲਾ ਨੇ ਲੋਕਾਂ ਦੀ ਮੌਜੂਦਗੀ ਵਿੱਚ ਕੈਮਰੇ ਸਾਹਮਣੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਵਾਰਦਾਤ ਵਿੱਚ ਸ਼ਾਮਿਲ ਬਾਕੀ ਮੁਲਜ਼ਮਾਂ ਦੇ ਨਾਮ ਦੱਸ ਦਿੱਤੇ। ਮਹਿਲਾ ਨੇ ਦਾਅਵਾ ਕੀਤਾ ਕਿ ਉਕਤ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਮਹਿਲਾ ਦੱਸਿਆ ਹੈ ਕਿ ਵਾਰਦਾਤ ਵਿੱਚ ਇੱਕ ਹੋਰ ਔਰਤ ਅਤੇ ਉਸ ਦੇ ਸਾਥੀ ਸ਼ਾਮਿਲ ਹਨ।

ਖੁੱਲੇਆਮ ਚੱਲ ਰਿਹਾ ਜਿਸਮ ਫਿਰੋਸ਼ੀ ਦਾ ਧੰਦਾ : ਇਸ ਦੌਰਾਨ ਉਸ ਔਰਤ ਨੂੰ ਵੀ ਕਾਬੂ ਕਰ ਲਿਆ, ਪਰ ਉਹ ਉਸ ਦਾ ਘਰ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਚਿਹਰਾ ਛੁਪਾਉਂਦੀ ਨਜ਼ਰ ਆਈ ਅਤੇ ਬਾਅਦ ਵਿੱਚ ਮੌਕੇ ਤੋਂ ਭੱਜ ਗਈ। ਹਾਲਾਂਕਿ ਇਸ ਦੌਰਾਨ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਜੋਰਾਂ ਉੱਤੇ ਚੱਲਦਾ ਹੈ ਅਤੇ ਇਸ ਦੀ ਆੜ ਵਿੱਚ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਦਕਿ ਮੌਕੇ ਉੱਤੇ ਪਹੁੰਚੇ ਪੁਲਿਸ ਚੌਂਕੀ ਕੋਚਰ ਮਾਰਕੀਟ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸੂਚਨਾ ਮਿਲਣ ਉੱਤੇ ਅਜੇ ਪਹੁੰਚੇ ਹੀ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।

ABOUT THE AUTHOR

...view details