ਪੰਜਾਬ

punjab

ETV Bharat / state

ਗੰਨ ਪੁਆਇੰਟ 'ਤੇ ਕੀਤੀ 35 ਲੱਖ ਦੀ ਲੁੱਟ, ਆਪਣੇ ਕਰਿੰਦਿਆਂ 'ਤੇ ਮਾਲਕ ਨੂੰ ਸ਼ੱਕ - ਲਾਇਸੈਂਸੀ ਰਿਵਾਲਵਰ

ਲੁਧਿਆਣਾ ਦੇ ਵਿਸ਼ਵਾਕਰਮਾ ਚੌਂਕ ਨੇੜੇ ਤਾਂਬੇ ਦਾ ਕਾਰੋਬਾਰ (Business)ਕਰਨ ਵਾਲੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਇਕ ਵਿਅਕਤੀ ਬੰਦੂਕ ਦੀ ਨੋਕ ਤੇ 35 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ।

ਗੰਨ ਪੁਆਇੰਟ 'ਤੇ 35 ਲੱਖ ਲੁੱਟੇ
ਗੰਨ ਪੁਆਇੰਟ 'ਤੇ 35 ਲੱਖ ਲੁੱਟੇ

By

Published : Sep 24, 2021, 9:57 PM IST

ਲੁਧਿਆਣਾ: ਵਿਸ਼ਵਕਰਮਾ ਚੌਂਕ ਨੇੜੇ ਤਾਂਬੇ ਦਾ ਕਾਰੋਬਾਰ (Business)ਕਰਨ ਵਾਲੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਇਕ ਵਿਅਕਤੀ ਬੰਦੂਕ ਦੀ ਨੋਕ ਤੇ 35 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ।ਇਹ ਨਕਦੀ ਕਾਰੋਬਾਰੀ ਨੇ ਗਹਿਣੇ ਵੇਚ ਕੇ ਸਰਾਫ਼ਾ ਬਾਜ਼ਾਰ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਲੈਣ ਲਈ ਭੇਜਿਆ ਸੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਾਰੋਬਾਰੀ ਦੇ ਮੁਲਾਜ਼ਮਾਂ ਕੋਲ ਵੀ ਲਾਈਸੈਂਸ ਪਿਸਤੌਲ (Licensed pistol) ਸੀ ਪਰ ਉਨ੍ਹਾਂ ਨੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਉਹ ਪੈਸਿਆਂ ਦਾ ਭਰਿਆ ਬੈਗ ਲੈ ਕੇ ਰਫੂਚੱਕਰ ਹੋ ਗਿਆ।

ਗੰਨ ਪੁਆਇੰਟ 'ਤੇ 35 ਲੱਖ ਲੁੱਟੇ

ਕਾਰੋਬਾਰੀ ਨੇ ਦੱਸਿਆ ਕਿ ਪੂਰੀ ਵਾਰਦਾਤ ਕੁਝ ਸਮੇਂ ਪਹਿਲਾਂ ਦੀ ਹੈ। ਦਿਨ ਦਿਹਾੜੇ ਇਕ ਮੋਟਰਸਾਈਕਲ ਸਵਾਰ ਲੁਟੇਰਾ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਪੈਸਿਆਂ ਨਾਲ ਭਰਿਆ ਬੈਗ ਬੰਦੂਕ ਦੀ ਨੋਕ ਤੇ ਖੋਹ ਕੇ ਫ਼ਰਾਰ ਹੋ ਗਿਆ ਅਤੇ ਉਸ ਨੂੰ ਆਪਣੇ ਮੁਲਾਜ਼ਮਾਂ ਤੇ ਵੀ ਮਿਲੀਭੁਗਤ ਦਾ ਸ਼ੱਕ ਹੈ।ਉਨ੍ਹਾਂ ਕੋਲ ਲਾਇਸੈਂਸੀ ਰਿਵਾਲਵਰ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਲੁਟੇਰੇ ਦਾ ਵਿਰੋਧ ਤੱਕ ਨਹੀਂ ਕੀਤਾ।

ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਪੂਰੇ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਹੀ ਸੱਚ ਉਜਾਗਰ ਹੋਵੇਗਾ।

ਇਹ ਵੀ ਪੜੋ:ਅਟਾਰੀ ਵਾਹਗਾ ਸਰਹੱਦ 'ਤੇ ਫਸੇ 100 ਦੇ ਕਰੀਬ ਪਾਕਿਸਤਾਨੀ ਨਾਗਰਿਕ

ABOUT THE AUTHOR

...view details