ਪੰਜਾਬ

punjab

ETV Bharat / state

ਹੌਜ਼ਰੀ ਦਾ ਸਾਮਾਨ ਵੇਚਣ ਵਾਲੀ ਮਹਿਲਾ ਨਾਲ ਲੁੱਟ-ਖੋਹ, ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫ਼ਰਾਰ - ਹੌਜ਼ਰੀ ਆਈਟਮਾਂ

ਲੁਧਿਆਣਾ ਦੇ ਬਾਜਵਾ ਨਗਰ ਮਾਰਕੀਟ ਤੋਂ, ਜਿੱਥੇ ਹੌਜ਼ਰੀ ਆਈਟਮਾਂ ਵੇਚਣ ਵਾਲੀ ਮਹਿਲਾ ਤੋਂ ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Etv Bharat
Etv Bharat

By

Published : Nov 3, 2022, 9:36 AM IST

Updated : Nov 3, 2022, 9:48 AM IST

ਲੁਧਿਆਣਾ: ਸ਼ਹਿਰ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹਨ। ਉਹ ਬੇਖੌਫ ਹੋ ਕੇ ਧੜਲੇ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤੇ ਫ਼ਰਾਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਬਾਜਵਾ ਨਗਰ ਮਾਰਕੀਟ ਤੋਂ, ਜਿੱਥੇ ਹੌਜ਼ਰੀ ਆਈਟਮਾਂ ਵੇਚਣ ਵਾਲੀ ਮਹਿਲਾ ਤੋਂ ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮਾਮਲੇ ਦੀ ਜਾਂਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।


ਪੀੜਤ ਮਹਿਲਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਤੋਂ ਹੀ ਉਸ ਦਾ ਸ਼ਾਇਦ ਪਿੱਛਾ ਕਰ ਰਹੇ ਸਨ ਅਤੇ ਜਦੋਂ ਉਹ ਦੁਕਾਨ 'ਤੇ ਪਹੁੰਚੀ ਤਾਂ ਮੁਲਜ਼ਮ ਦੁਕਾਨ 'ਤੇ ਆ ਕੇ ਖੜ੍ਹਾ ਹੋ ਗਿਆ। ਮੁਲਜ਼ਮ ਨੇ ਕੱਪੜੇ ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ ਉਹ ਫੋਨ 'ਤੇ ਗੱਲ ਕਰਨ ਲੱਗਾ। ਫਿਰ ਮੌਕਾ ਮਿਲਦੇ ਹੀ ਉਹ ਨੇ ਗੱਲ ਵਿੱਚ ਪਾਈ ਚੈਨ ਖੋਹ ਕੇ ਫ਼ਰਾਰ ਹੋ ਗਿਆ।

ਹੌਜ਼ਰੀ ਦਾ ਸਾਮਾਨ ਵੇਚਣ ਵਾਲੀ ਮਹਿਲਾ ਨਾਲ ਲੁੱਟ-ਖੋਹ

ਇਸ ਪੂਰੇ ਮਾਮਲੇ ਦੀ ਇਕ ਸੀਸੀਟੀਵੀ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁਲਜ਼ਮ ਦੁਕਾਨ ਅੰਦਰ ਜਾਂਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਹੀ ਭੱਜ ਕੇ ਬਾਹਰ ਆਉਂਦਾ ਹੈ। ਬਾਹਰ ਪਹਿਲਾਂ ਤੋਂ ਹੀ ਮੋਟਰਸਾਈਕਲ 'ਤੇ ਤਿਆਰ ਖੜਾ ਉਸ ਦਾ ਸਾਥੀ ਉਸ ਨੂੰ ਪਿੱਛੇ ਬਿਠਾ ਕੇ ਫਰਾਰ ਹੋ ਜਾਂਦਾ ਹੈ। ਲੋਕ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਲੁਟੇਰੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ।



ਲੁਧਿਆਣਾ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੈਨ ਸਨੇਚਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਹਾਲਾਂਕਿ, ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਫੜਨ ਦਾ ਦਾਅਵਾ ਵੀ ਕਰ ਰਹੀ ਹੈ।




ਇਹ ਵੀ ਪੜ੍ਹੋ:ਰਾਜਨੀਤਕ ਰੰਜਿਸ਼ ਦੇ ਚੱਲਦੇ ਹੋਈ ਖੂਨੀ ਝੜਪ, ਕਾਂਗਰਸੀ ਵਰਕਰ ਦਾ ਕਤਲ !

Last Updated : Nov 3, 2022, 9:48 AM IST

ABOUT THE AUTHOR

...view details