ਲੁਧਿਆਣਾ: ਇੱਥੋਂ ਦੇ ਅਰਬਨ ਸਟੇਟ 'ਚ ਸਥਿਤ ਜਮਾਲਪੁਰ ਵਿਖੇ ਇੱਕ ਪੋਸ਼ ਇਲਾਕੇ ਵਿੱਚ 2 ਨਕਾਬਪੋਸ਼ਾਂ ਨੇ ਚਾਕੂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਕਾਫ਼ੀ ਸਦਮੇ ਵਿੱਚ ਹਨ। ਇਸ ਵਾਰਦਾਤ ਬਾਰੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਤਨਵੀ ਨਾਂਅ ਦੀ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ, ਜਿਸ ਦੌਰਾਨ 2 ਨਕਾਬਪੋਸ਼ਾਂ ਨੇ ਚਾਕੂ ਦੀ ਨੋਕ 'ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਲੁਟੇਰੇ ਫ਼ਰਾਰ - ਲੁਧਿਆਣਾ
ਲੁਧਿਆਣਾ ਦੇ ਜਮਾਲਪੁਰ 'ਚ ਇੱਕ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲੇ ਤੱਕ ਕਿੰਨੇ ਦੀ ਲੁੱਟ ਹੋਈ ਹੈ, ਇਸ ਬਾਰੇ ਨਹੀਂ ਪਤਾ ਚੱਲ ਸਕਿਆ ਹੈ।
ਘਰ 'ਚ ਕੀਤੀ ਚੋਰੀ
ਉਨ੍ਹਾਂ ਕਿਹਾ ਕਿ ਉਹ ਘਰ ਚੋਂ ਕੁਝ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ, ਹਾਲਾਂਕਿ ਕਿੰਨੇ ਗਹਿਣੇ ਸਨ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਤੇ ਡਾਗ ਸੁਕਾਇਡ ਦੀਆਂ ਟੀਮਾਂ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਫ਼ੁਟੇਜ ਚੈੱਕ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।