ਗੁਰਦਾਸਪੁਰ: ਪੰਜਾਬ ਭਰ 'ਚ ਲੋਹੜੀ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਜਿਥੇ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਦੇ ਰੋਸ਼ 'ਚ ਦਿਲੀ ਵਿਖੇ ਕਿਸਾਨੀ ਅੰਦੋਲਨ 'ਚ ਹੈ। ਉਥੇ ਹੀ ਇਸ ਤਿਉਹਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਢੰਗ ਨਾਲ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਲੋਹੜੀ ਮਨਾਉਣਾ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਵੀ ਐਲਾਨ ਕੀਤਾ।
ਖੇਤੀ ਕਾਨੂੰਨਾਂ ਦੇ ਰੋਸ 'ਚ ਮਨਾਈ ਜਾਵੇਗੀ ਲੋਹੜੀ: ਆਪ - ਕੇਂਦਰ ਸਰਕਾਰ
ਕਿਸਾਨ ਜਥੇਬੰਦੀਆਂ ਵੱਲੋਂ ਵੱਖ ਢੰਗ ਨਾਲ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਲੋਹੜੀ ਮਨਾਉਣਾ ਦਾ ਐਲਾਨ ਕੀਤਾ ਗਿਆ ਹੈ।
ਖੇਤੀ ਕਾਨੂੰਨਾਂ ਦੇ ਰੋਸ 'ਚ ਮਨਾਈ ਜਾਵੇਗੀ ਲੋਹੜੀ: ਆਪ
ਉਨ੍ਹਾਂ ਵੱਲੋਂ ਇਸ ਵਾਰ ਲੋਹੜੀ ਦਾ ਤਿਉਹਾਰ ਖੁਸ਼ੀ ਵਜੋਂ ਨਹੀਂ ਬਲਕਿ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੋਵੇਗਾ, ਜੋ ਕਿਸਾਨੀ ਅੰਦੋਲਨ 'ਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉਨ੍ਹਾਂ ਦੇ ਸ਼ਹੀਦਾ ਦੇ ਨਾਮ ਹੋਵੇਗਾ ਅਤੇ ਕੇਂਦਰ ਸਰਕਾਰ ਖਿਲਾਫ਼ ਰੋਸ ਵਜੋਂ ਖੇਤੀ ਕਾਨੂੰਨਾਂ ਦੀਆ ਕਾਪੀਆਂ ਵੀ ਸਾੜਿਆ ਜਾਣਗੀਆਂ। ਉਥੇ ਹੀ ਆਪ ਦੇ ਯੂਥ ਆਗੂ ਸ਼ੇਰੀ ਕਲਸੀ ਨੇ ਐਲਾਨ ਕੀਤਾ ਕਿ ਬਟਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ ਮੀਟਿੰਗ ਕਰ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਲੋਹੜੀ ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਪੱਧਰ, ਬਲਾਕ ਪੱਧਰ ਅਤੇ ਸਰਕਲ ਪੱਧਰ 'ਤੇ ਮਨਾਈ ਜਾਵੇਗੀ।