ਲੁਧਿਆਣਾ: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਸੀ.ਡੀ.ਪੀ.ਓ. ਮੈਡਮ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਪਿੰਡ ਬਰਮਾਲੀਪੁਰ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਲਾਕ ਦੋਰਾਹਾ ਵੱਲੋਂ ਸਮਾਗਮ ਕਰਵਾ ਕੇ 50 ਨਵ-ਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ।
ਸਮਾਗਮ 'ਚ ਐਸ.ਡੀ.ਐਮ. ਪਾਇਲ ਸਾਗਰ ਸੇਤੀਆ ਆਈਏਐਸ ਅਤੇ ਲਖਵੀਰ ਸਿੰਘ ਲੱਖਾ ਹਲਕਾ ਵਿਧਾਇਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਹਲਕਾ ਵਿਧਾਇਕ ਨੇ ਕੁੜੀਆਂ ਦੀ ਲੋਹੜੀ ਮਨਾਉਣ ਲਈ ਕੀਤੇ ਗਏ ਇਸ ਉਪਰਾਲੇ ਲਈ ਵਿਭਾਗ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਆਂਗਨਾੜੀ ਵਰਕਰਾਂ ਅਤੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ 'ਚ ਗਿੱਧਾ, ਲੋਕ ਗੀਤ ਸਕਿੱਟਾਂ ਆਦਿ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਇਸ ਮੌਕੇ ਸਾਗਰ ਸੇਤੀਆ ਆਈਏਐਸ ਐਸਡੀਐਮ ਪਾਇਲ ਨੇ ਸੀ.ਡੀ.ਪੀ.ਓ ਕਮਲਜੀਤ ਕੌਰ ਤੇ ਹੋਰਨਾਂ ਦੇ ਸਹਿਯੋਗ ਨਾਲ ਨਵਜੰਮੀਆਂ ਬੱਚਿਆਂ ਦੇ ਮਾਪਿਆਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡਣ ਉਪਰੰਤ ਧੂਣੀ ਬਾਲ ਕੇ ਮੂੰਗਫਲੀ ਤੇ ਰਿਉੜੀਆਂ ਵੀ ਵੰਡੀਆਂ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੀਆਂ ਕੁੜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮੇਤ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਇਲਾਕੇ ਦੀਆਂ 11 ਪ੍ਰਮੁੱਖ ਔਰਤਾਂ ਨੂੰ ਉਚੇਚੇ ਤੌਰ 'ਤੇ ਦੁਸ਼ਾਲੇ ਭੇਟ ਕੀਤੇ ਅਤੇ ਡਾਕਟਰ ਹਰਪ੍ਰੀਤ ਸਿੰਘ ਐਸਐਮਓ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਕੁੜੀਆਂ ਦਾ ਵਿਸ਼ੇਸ਼ ਯੋਗਦਾਨ ਹੈ।
ਇਹ ਵੀ ਪੜੋ:ਕੈਪਟਨ ਦਾ ਇੱਕ ਹੋਰ ਲਾਰਾ, ਇਸ ਕਾਰਡ ਨਾਲ ਨੌਜਵਾਨਾਂ ਨੂੰ ਮਿਲੇਗਾ ਪੂਰਾ ਸਨਮਾਨ!
ਇਸ ਮੌਕੇ ਨਵਦੀਪ ਕੌਰ ਪੀਸੀਐਸ ਬੀਡੀਪੀਓ ਦੋਰਾਹਾ, ਕਮਲੇਸ਼ ਕੌਰ ਪਤਨੀ ਲਖਵੀਰ ਸਿੰਘ ਲੱਖਾ ਹਲਕਾ ਵਿਧਾਇਕ ਪਾਇਲ ,ਸਾਗਰ ਸੇਤੀਆ ਆਈਏਐਸ ਐਸ ਡੀਐਮ ਪਾਇਲ, ਪਰਦੀਪ ਸਿੰਘ ਬੈਂਸ ਤਹਿਸੀਲਦਾਰ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਹਰਦੀਪ ਸਿੰਘ ਚੀਮਾਂ ਡੀਐਸਪੀ ਪਾਇਲ, ਨਿਰਜੀਤ ਸਿੰਘ ਨਾਇਬ ਤਹਿਸੀਲਦਾਰ, ਹਰਪ੍ਰੀਤ ਸਿੰਘ ਐਸਐਮਓ ਪਾਇਲ, ਡਾਕਟਰ ਹਰਵਿੰਦਰ ਸਿੰਘ ਮੈਡੀਕਲ ਅਫਸਰ, ਦਵਿੰਦਰਪਾਲ ਸਿੰਘ ਐਸਐਚਓ ਦੋਰਾਹਾ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ , ਕਿਰਨ ਬਾਲਾ ਮਹਿੰਦਰ ਕੌਰ , ਰਾਜਵੰਤ ਕੌਰ , ਕੁਲਦੀਪ ਸਿੰਘ ਪੰਚਾਇਤ ਅਫਸਰ ਆਦਿ ਇਲਾਕੇ ਦੀਆਂ ਮਹਿਲਾਵਾਂ ਤੋ ਇਲਾਵਾ ਪਤਵੰਤੇ ਸੱਜਣ ਵੀ ਮੌਜੂਦ ਰਹੇ।