ਪੰਜਾਬ

punjab

ETV Bharat / state

ਲੁਧਿਆਣਾ ਦੇ 2 ਇਲਾਕਿਆਂ 'ਚ ਲੱਗਿਆਂ ਲੌਕਡਾਊਨ - ਲੁਧਿਆਣਾ ਦੇ 2 ਇਲਾਕਿਆਂ 'ਚ ਲੱਗਿਆਂ ਲੌਕਡਾਊਨ

ਅਰਬਨ ਅਸਟੇਟ ਦੁੱਗਰੀ ਦੇ ਫੇਸ-1 ਤੇ ਫੇਸ-2 ਵਿੱਚ ਅੱਜ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ ਲਾਕਡਾਊਨ ਲਾਗੂ।ਜ਼ਿਲ੍ਹਾ ਮੈਜਿਸਟ੍ਰੇਟ ਨੇ ਵਸਨੀਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ, ਮਾਸਕ ਪਾਓ ਤੇ ਭੀੜ 'ਚ ਨਾ ਜਾਓ, ਨਹੀਂ ਤਾਂ ਪ੍ਰਸ਼ਾਸ਼ਨ ਵੱਲੋਂ ਸਖ਼ਤੀ ਕੀਤੀ ਜਾਵੇਗੀ।

ਦੁੱਗਰੀ ਏਰੀਆ ਦੇ ਸ਼ਹਿਰੀ ਅਸਟੇਟ 1 ਅਤੇ 2 ਵਿਚ ਲਾਕਡਾਉਨ ਲਗਾਇਆ ਗਿਆ ਹੈ
ਦੁੱਗਰੀ ਏਰੀਆ ਦੇ ਸ਼ਹਿਰੀ ਅਸਟੇਟ 1 ਅਤੇ 2 ਵਿਚ ਲਾਕਡਾਉਨ ਲਗਾਇਆ ਗਿਆ ਹੈ

By

Published : Apr 18, 2021, 4:46 PM IST

ਲੁਧਿਆਣਾ:ਅਰਬਨ ਅਸਟੇਟ ਦੁੱਗਰੀ ਦੇ ਫੇਸ-1 ਤੇ ਫੇਸ-2 ਵਿੱਚ ਅੱਜ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ ਲਾਕਡਾਊਨ ਲਾਗੂ।ਜ਼ਿਲ੍ਹਾ ਮੈਜਿਸਟ੍ਰੇਟ ਨੇ ਵਸਨੀਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ, ਮਾਸਕ ਪਾਓ ਤੇ ਭੀੜ 'ਚ ਨਾ ਜਾਓ, ਨਹੀਂ ਤਾਂ ਪ੍ਰਸ਼ਾਸ਼ਨ ਵੱਲੋਂ ਸਖ਼ਤੀ ਕੀਤੀ ਜਾਵੇਗੀ।

ਜ਼ਿਲ੍ਹਾ ਮੈਜਿਸ਼ਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਅਰਬਨ ਅਸਟੇਟ ਦੁੱਗਰੀ ਦੇ ਫੇਸ-1 ਅਤੇ ਫੇਸ-2, ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਕੋਵਿਡ-19 ਪੋਜ਼ਟਿਵ ਮਰੀਜ਼ ਹੋਣ ਕਰਕੇ ਇਸ ਏਰੀਏ ਨੂੰ ਕੰਟੇਨਮੈਂਟ ਜ਼ੋਨ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਦੋਵੇਂ ਖੇਤਰ ਅੱਜ 18 ਅਪ੍ਰੈਲ, 2021(ਐਤਵਾਰ) ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ 100 ਫੀਸਦ (ਲਾਕਡਾਉਨ) ਸੀਲ ਕਰ ਦਿੱਤੇ ਜਾਣਗੇ।

ਜ਼ਿਕਰਯੋਗ ਹੈ ਕਿ ਜੇਕਰ ਕਿਸੇ ਖੇਤਰ ਵਿੱਚ 15 ਮਰੀਜ਼ ਪੋਜ਼ਟਿਵ ਪਾਏ ਜਾਂਦੇ ਹਨ ਤਾਂ ਉਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਜਾਂਦਾ ਹੈ, ਪਰ ਅਰਬਨ ਅਸਟੇਟ ਦੁੱਗਰੀ ਦੇ ਫੇਜ਼-1 ਅਤੇ ਫੇਸ-2 ਵਿੱਚ ਹਾਲ ਹੀ ਵਿੱਚ 70 ਤੋਂ ਵੱਧ ਪੋਜ਼ਟਿਵ ਮਾਮਲੇ ਸਾਹਮਣੇ ਆਏ ਹਨ।

ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਦੋਵਾਂ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਅਗਲੇ 7 ਘੰਟਿਆਂ ਦੇ ਅੰਤਰਾਲ ਵਿੱਚ ਲੋੜੀਂਦੀ ਤਿਆਰੀ ਮੁਕੰਮਲ ਕਰ ਲਈ ਜਾਵੇ।

ABOUT THE AUTHOR

...view details