ਲੁਧਿਆਣਾ :ਪੰਜਾਬ ਵਿੱਚ ਬੀਤੇ ਦਿਨ ਸਤਲੁਜ, ਘੱਗਰ ਅਤੇ ਬਿਆਸ ਨੇ ਕਹਿਰ ਪਾਇਆ ਸੀ ਅਤੇ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ । ਸਤਲੁਜ ਦਰਿਆ ਦੀ ਲਪੇਟ ਵਿੱਚ ਆਉਣ ਕਰਕੇ ਮਾਲਵੇ ਦੇ ਇਲਾਕੇ ਅੰਦਰ ਵੱਡਾ ਨੁਕਸਾਨ ਹੋਇਆ ਸੀ, ਪਰ ਹੁਣ ਸਤਲੁਜ ਦਰਿਆ ਸ਼ਾਂਤ ਹੋ ਗਿਆ ਹੈ, ਜਿੱਥੇ ਪਾਣੀ ਦਾ ਵਹਾਅ ਕਾਫੀ ਹੇਠਾਂ ਚੱਲ ਰਿਹਾ ਹੈ।
15 ਤੋਂ 18 ਫੁੱਟ ਘਟਿਆ ਸਤਲੁਜ :ਉਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਲੰਘਣ ਵਾਲੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਫਿਲਹਾਲ 234.75 ਮੀਟਰ ਉਤੇ ਹੈ, 237.50 ਮੀਟਰ ਉਤੇ ਖਤਰੇ ਦਾ ਨਿਸ਼ਾਨ ਹੈ, ਜਿਸ ਤੋਂ ਫਿਲਹਾਲ ਸਤਲੁਜ 15 ਤੋਂ 18 ਫੁੱਟ ਹੇਠਾਂ ਚੱਲ ਰਿਹਾ ਹੈ। ਜੇਕਰ 9 ਤੋਂ ਲੈਕੇ 11 ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਸਤਲੁਜ ਦਰਿਆ ਦਾ ਪੱਧਰ 238 ਮੀਟਰ ਉਤੇ ਪੁੱਜ ਗਿਆ ਸੀ, ਜੋਕਿ ਖਤਰੇ ਦੇ ਨਿਸ਼ਾਨ ਤੋਂ ਵੀ ਅਧਾ ਮੀਟਰ ਉੱਚਾ ਸੀ, ਇਹੀ ਕਾਰਨ ਸੀ ਕਿ ਪਾਣੀ ਆਉਣ ਕਰਕੇ ਲੋਕਾਂ ਦਾ ਨੁਕਸਾਨ ਹੋਇਆ, ਪਾਣੀ ਨੇ ਲੋਕਾਂ ਦੇ ਘਰਾਂ ਦੇ ਨਾਲ ਉਨ੍ਹਾਂ ਦੀ ਫ਼ਸਲ ਵੀ ਤਬਾਹ ਕਰ ਦਿੱਤੀ।
- Flood News : ਹੜ੍ਹਾਂ ਤੋਂ ਨਹੀਂ ਮਿਲੀ ਰਾਹਤ ! ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਾਰੀ ਯੈਲੋ ਅਲਰਟ
- Punjab Flood Update : ਭਾਰੀ ਮੀਂਹ ਤੋਂ ਬਾਅਦ ਜਾਣੋ ਕੀ ਹੈ ਬਿਆਸ ਦਰਿਆ ਦੇ ਪਾਣੀ ਦੀ ਸਥਿਤੀ, ਕੀ ਕਹਿੰਦੇ ਹਨ ਅਧਿਕਾਰੀ
- ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ, ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ