ਲੁਧਿਆਣਾ:ਕੋਰੋਨਾ ਮਹਾਂਮਾਰੀ(coronavirus) ਦਾ ਅਸਰ ਨਾ ਸਿਰਫ ਆਵਾਜਾਈ ’ਤੇ ਨਹੀਂ ਪਿਆ ਸਗੋਂ ਰੇਲਵੇ ਵਿਭਾਗ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਚਲਦੇ ਰੇਲਵੇ ਵਿਭਗਾ ਵੱਲੋਂ ਟ੍ਰੇਨਾਂ(train) ’ਚ ਕਟੌਤੀ ਕੀਤੇ ਜਾਣ ਕਾਰਨ ਉੱਤਰ ਰੇਲਵੇ ਦੀਆਂ ਲਗਭਗ ਅੱਧੀਆਂ ਟ੍ਰੇਨਾਂ ਅਜੇ ਵੀ ਨਹੀਂ ਚੱਲੀਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਚ ਵੀ ਪਰਵਾਸੀ ਮਜਦੂਰਾਂ ਨੂੰ ਟ੍ਰੇਨਾਂ ਨਾ ਮਿਲਣ ਕਾਰਨ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜਦੂਰ ਖੱਜ਼ਲ ਖੁਆਰ ਹੋ ਰਹੇ ਹਨ। ਰੇਲਵੇ ਸਟੇਸ਼ਨ ’ਤੇ ਅਜੇ ਤੱਕ ਟਿਕਟ ਬੁੱਕ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਦੁਰ ਦੁਰਾਡੇ ਜਾਣ ਵਾਲੇ ਯਾਤਰੀਆਂ ਨੂੰ ਆਨਲਾਈਨ ਹੀ ਕਈ ਕਈ ਦਿਨ ਪਹਿਲਾਂ ਟ੍ਰੇਨਾਂ ਬੁੱਕ ਕਰਨੀਆਂ ਪੈ ਰਹੀਆਂ ਹਨ।
ਇਸ ਸਬੰਧ ਚ ਜਦੋਂ ਸਾਡੇ ਪੱਤਰਕਾਰ ਨੇ ਰੇਲਵੇ ਸਟੇਸ਼ਨ(railway station) ’ਤੇ ਮੌਜੂਦ ਯਾਤਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲਗਭਗ ਇੱਕ ਮਹੀਨਾ ਇੰਤਜਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਟਿਕਟਾਂ ਕੰਨਫਰਮ ਹੋਈਆਂ ਹਨ। ਇਸ ਦੌਰਾਨ ਕਈ ਯਾਤਰੀ ਤਾਂ ਅਜਿਹੇ ਵੀ ਸੀ ਜੋ ਬਿਹਾਰ ਤੋਂ ਲੁਧਿਆਣਾ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਸਿਰਫ ਇਧਰੋਂ ਹੀ ਨਹੀਂ ਸਗੋਂ ਉਧਰੋਂ ਵੀ ਟ੍ਰੇਨਾਂ ਘੱਟ ਚੱਲ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।