ਪੰਜਾਬ

punjab

ETV Bharat / state

ਲੁਧਿਆਣਾ 'ਚ ਵਕੀਲ ਕਰ ਰਹੇ ਹੜਤਾਲ - ਲੁਧਿਆਣਾ

ਲੁਧਿਆਣਾ: ਬਾਰ ਕਾਊਂਸਲ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਅੱਜ ਪੂਰੇ ਭਾਰਤ 'ਚ ਇੱਕ ਦਿਨੀ ਹੜਤਾਲ ਦਾ ਸੱਦਾ ਦਿੱਤਾ ਗਿਆ ਜਿਸ ਦਾ ਅਸਰ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਨਾਲ-ਨਾਲ ਲੁਧਿਆਣਾ 'ਚ ਵੀ ਵੇਖਣ ਨੂੰ ਮਿਲਿਆ। ਲੁਧਿਆਣਾ 'ਚ ਲਗਪਗ ਤਿੰਨ ਹਜ਼ਾਰ ਵਕੀਲਾਂ ਦੇ ਕੰਮਕਾਰ ਬੰਦ ਰੱਖਿਆ।

ਲੁਧਿਆਣਾ 'ਚ ਵਕੀਲ ਕਰ ਰਹੇ ਹੜਤਾਲ

By

Published : Feb 12, 2019, 11:50 PM IST

ਇਸ ਦੌਰਾਨ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਚਿਰਾਂ ਦੀ ਮੰਗ ਨੂੰ ਕੇਂਦਰ ਸਰਕਾਰ ਲਗਾਤਾਰ ਅਣਗੌਲਿਆਂ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਇਕ ਦਿਨੀਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।

ਵਕੀਲਾਂ ਨੇ ਕਿਹਾ ਕਿ ਸਰਕਾਰ ਬਜਟ 'ਚ ਘੱਟੋ-ਘੱਟ ਪੰਜ ਹਜ਼ਾਰ ਕਰੋੜ ਵਕੀਲਾਂ ਦੀ ਭਲਾਈ ਲਈ ਰਾਖਵਾਂ ਰੱਖੇ। ਜਿਹੜੇ ਨਵੇਂ ਵਕੀਲ ਹਨ ਉਨ੍ਹਾਂ ਨੂੰ ਪੰਜ ਸਾਲ ਤੱਕ ਦਸ ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਵਕੀਲਾਂ ਦੇ ਬੀਮਿਆਂ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਬਾਰ ਕਾਊਂਸਲ ਆਫ਼ ਇੰਡੀਆ ਦਾ ਅੱਗੇ ਜੋ ਵੀ ਹੁਕਮ ਹੋਵੇਗਾ ਉਹ ਉਸ ਮੁਤਾਬਕ ਹੀ ਆਪਣਾ ਫ਼ੈਸਲਾ ਲੈਣਗੇ।

ABOUT THE AUTHOR

...view details