ਪੰਜਾਬ

punjab

ETV Bharat / state

2 ਵਕੀਲਾਂ ਦੀ ਕੁੱਟਮਾਰ ਮਾਮਲੇ ਵਿੱਚ ਵਕੀਲਾਂ ਵੱਲੋਂ ਹੰਗਾਮਾ, ਕਮਿਸ਼ਨਰ ਦੇ ਦਫ਼ਤਰ ਦਾ ਕੀਤਾ ਘਿਰਾਓ - Ludhiana Commissioner's Office

ਲੁਧਿਆਣਾ ਦੇ ਹੈਬੋਵਾਲ ਪੁਲਿਸ ਸਟੇਸ਼ਨ ਵਿੱਚ ਦੋ ਵਕੀਲਾਂ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਅੱਜ ਵਕੀਲਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਕੀਲਾਂ ਨੇ ਪੁਲਿਸ ਕਮਿਸ਼ਨਰ ਤੋਂ ਮੁਲਜ਼ਮ ਐਸਐਚਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Lawyers besiege Ludhiana commissioner's office in case of beating of 2 lawyers in Haibowal
2 ਵਕੀਲਾਂ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਵਕੀਲਾਂ ਵੱਲੋਂ ਹੰਗਾਮਾ

By

Published : Nov 16, 2020, 6:51 PM IST

ਲੁਧਿਆਣਾ: ਹੈਬੋਵਾਲ ਪੁਲਿਸ ਸਟੇਸ਼ਨ ਵਿੱਚ ਦੋ ਵਕੀਲਾਂ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਅੱਜ ਵਕੀਲਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਵਕੀਲਾਂ ਨੇ ਪੁਲਿਸ ਕਮਿਸ਼ਨਰ ਤੋਂ ਮੁਲਜ਼ਮ ਐਸਐਚਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਸਪੈਂਡ ਕਰਨ ਨਾਲ ਕੋਈ ਕਾਰਵਾਈ ਨਹੀਂ ਹੁੰਦੀ, ਪੁਲਿਸ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ।

2 ਵਕੀਲਾਂ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਵਕੀਲਾਂ ਵੱਲੋਂ ਹੰਗਾਮਾ

ਪ੍ਰਦਰਸ਼ਨ ਕਰ ਰਹੇ ਵਕੀਲਾਂ ਦੇ ਸਾਥੀ ਨੇ ਦੱਸਿਆ ਕਿ ਹੈਬੋਵਾਲ ਦੇ ਵਿੱਚ ਬੀਤੇ ਦਿਨੀਂ ਦੀਵਾਲੀ ਵਾਲੇ ਦਿਨ ਮੁਹੱਲੇ ਵਿੱਚ ਹੋਏ ਝਗੜੇ ਦੇ ਮਾਮਲੇ 'ਚ ਬਿਆਨ ਦਰਜ ਕਰਵਾਉਣ ਲਈ 2 ਵਕੀਲ ਪੁਲਿਸ ਸਟੇਸ਼ਨ ਗਏ ਸਨ ਅਤੇ ਜਿੱਥੇ ਐਸਐਚਓ ਨਸ਼ੇ ਵਿੱਚ ਧੁੱਤ ਸੀ ਅਤੇ ਆਪਣੀ ਨਾਕਾਮੀਆਂ ਲੁਕਾਉਣ ਲਈ ਉਸ ਨੇ ਵਕੀਲਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਉਲਟ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹ ਐਸਐਚਓ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਨੇ।

ABOUT THE AUTHOR

...view details