ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਐਲਾਨੀ ਗਈ ਆਪਣੀ ਉਮੀਦਵਾਰਾਂ ਦੀ ਸੂਚੀ ਦੇ ਵਿਚ ਲੁਧਿਆਣਾ ਪੂਰਬੀ (Ludhiana East) ਤੋਂ ਰਣਜੀਤ ਸਿੰਘ ਢਿੱਲੋਂ ਚੋਣ ਲੜਨਗੇ ਹਾਲਾਂਕਿ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਤੀਜੇ ਨੰਬਰ 'ਤੇ ਰਹੇ ਸਨ ਅਤੇ ਜੇਕਰ ਗੱਲ ਸਾਲ 2012 ਦੀ ਕੀਤੀ ਜਾਵੇ ਤਾਂ ਉਹ ਇੱਥੋਂ ਵਿਧਾਇਕ ਚੁਣੇ ਗਏ ਸਨ, 2017 ਦੇ ਵਿੱਚ ਕਾਂਗਰਸ ਵੱਲੋਂ ਸੰਜੇ ਤਲਵਾੜ ਨੇ ਕੁੱਲ 43010 ਵੋਟਾਂ ਪਈਆਂ ਸਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਭੋਲੇ ਨੂੰ 41429 ਵੋਟਾਂ ਪਈਆਂ ਜਦੋਂ ਕਿ ਰਣਜੀਤ ਸਿੰਘ ਢਿੱਲੋਂ 41313 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਅਤੇ ਉਹ ਤੀਜੇ ਨੰਬਰ ਉੱਤੇ ਰਹੇ ਪਰ ਰਣਜੀਤ ਢਿੱਲੋਂ ਨੇ ਕਿਹਾ ਕਿ ਇਸ ਵਾਰ ਸਿਆਸੀ ਸਮੀਕਰਨ ਵੀ ਬਦਲ ਗਏ ਨੇ ਅਤੇ ਲੋਕ ਵੀ ਲੋਟੂ ਪਾਰਟੀਆਂ ਤੋਂ ਚੁਕੱਨੇ ਹੋ ਚੁੱਕੇ ਹਨ।
ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਸੱਤਾ ਵਿਚ ਸਿਰਫ ਲੋਕਾਂ ਦੀ ਸੇਵਾ ਕਰਨ ਆਏ ਨੇ ਨਾ ਕਿ ਕਾਰੋਬਾਰ ਕਰਨ ਜਦੋਂ ਕਿ ਲੁਧਿਆਣਾ ਪੂਰਬੀ ਤੋਂ ਜੋ ਮੌਜੂਦਾ ਵਿਧਾਇਕ ਨੇ ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਦਾ ਪਸਾਰ ਕਰਨ ਲਈ ਹੀ ਸੱਤਾ 'ਚ ਆਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਭਾਵਨਾਤਮਕ ਢੰਗ ਨਾਲ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ ਜਦੋਂ ਕਿ ਇਹ ਹਾਲਾਤ ਕਿਉਂ ਪੈਦਾ ਹੋਏ, ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ।