ਪੰਜਾਬ

punjab

ETV Bharat / state

ਪੁਲਿਸ ਨੇ ਸ਼ਰਾਬ ਦੀ ਵੱਡੀ ਖੇਪ ਕੀਤੀ ਬਰਾਮਦ

ਲੁਧਿਆਣਾ ਦੇ ਰਾਏਕੋਟ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰਿਤ ਸ਼ਰਾਬ (alcohol)ਦੀ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ।

ਸ਼ਰਾਬ ਦੀ ਵੱਡੀ ਖੇਪ ਬਰਾਮਦ
ਸ਼ਰਾਬ ਦੀ ਵੱਡੀ ਖੇਪ ਬਰਾਮਦ

By

Published : Sep 22, 2021, 5:42 PM IST

ਲੁਧਿਆਣਾ:ਰਾਏਕੋਟ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰਿਤ ਪਿੰਡ ਨੂਰਪੁਰਾ (Village Nurpura) ਦੇ ਵਸਨੀਕ ਦੇ ਘਰੋਂ ਵਿਚ ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ (Illegal alcohol) ਬਰਾਮਦ ਕੀਤੀ ਗਈ ਹੈ।ਇਸ ਬਾਰੇ ਜਾਂਚ ਅਧਿਕਾਰੀ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨੂਰਪੁਰਾ ਦੇ ਵਸਨੀਕ ਪਿਓ-ਪੁੱਤਰ ਗੁਰਪ੍ਰੀਤ ਸਿੰਘ ਤੇ ਜਗਜੀਤ ਸਿੰਘ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਇਹ ਵਿਅਕਤੀ ਦੂਜੇ ਸੂਬਿਆਂ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਰਾਏਕੋਟ ਦੇ ਇਲਾਕੇ ਵਿਚ ਵੇਚਦੇ ਸਨ।

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਅੱਜ ਵੀ ਸ਼ਰਾਬ ਵੇਚਣ ਦੀ ਤਿਆਰੀ ਕਰਦੇ ਸਨ।ਉਨ੍ਹਾਂ ਦੱਸਿਆ ਹੈ ਕਿ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਸ਼ਰਾਬ ਦੀਆਂ 204 ਬੋਤਲਾ ਬਰਾਮਦ ਕੀਤੀਆ ਗਈਆ ਹਨ।

ਸ਼ਰਾਬ ਦੀ ਵੱਡੀ ਖੇਪ ਬਰਾਮਦ

ਉਨ੍ਹਾਂ ਦੱਸਿਆ ਹੈ ਕਿ ਛਾਪੇਮਾਰੀ ਦੌਰਾਨ ਸ਼ਰਾਬ ਤਾਂ ਬਰਾਮਦ ਹੋ ਗਈ ਪਰ ਉਹ ਦੋਵੇਂ ਪਿਉ ਪੁੱਤਰ ਨਹੀਂ ਮਿਲੇ।ਉਨ੍ਹਾਂ ਦੱਸਿਆ ਹੈ ਕਿ ਸ਼ਰਾਬ ਸਮੇਤ ਟਰੈਕਰਟਰ ਟਰਾਲੀ ਨੂੰ ਵੀ ਕਬਜੇ ਲੈ ਲਿਆ ਹੈ।ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮ ਖਿਲਾਫ਼ ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਹੈ ਕਿ ਨਸ਼ੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਹੈ ਕਿ ਦੋਵੇਂ ਮੁਲਜ਼ਮ ਵੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।

ਇਹ ਵੀ ਪੜੋ:ਬਠਿੰਡਾ ਨਗਰ ਨਿਗਮ ਮੇਅਰ ਦਾ ਸ਼ਹਿਰ ਵਾਸੀਆਂ ਨੂੰ ਫਰਮਾਨ

ABOUT THE AUTHOR

...view details