ਲੁਧਿਆਣਾ:ਸਯੁੰਕਤ ਕਿਸਾਨ ਮੋਰਚਾ (United Farmers Front) ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲਖੀਮਪੁਰ ਖੀਰੀ (Lakhimpur Khiri) ਵਿਖੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ (BJP's Union Home Minister) ਦੇ ਸਿਰਫਿਰੇ ਲੜਕੇ ਵੱਲੋਂ ਗੱਡੀਆਂ ਨਾਲ ਬੁਰੀ ਤਰ੍ਹਾਂ ਕੁਚਲ ਕੇ ਸ਼ਹੀਦ ਕੀਤੇ ਚਾਰ ਕਿਸਾਨਾਂ 'ਤੇ ਇੱਕ ਪੱਤਰਕਾਰ (Journalist) ਦੀ ਅੰਤਿਮ ਅਰਦਾਸ ਲਈ ਕੈਂਡਲ ਮਾਰਚ (Candle March) ਕੱਢ ਕੇ ਸਰਧਾਂਜਲੀ ਦਿੱਤੀ ਗਈ।
ਕੈਂਡਲ ਮਾਰਚ (Candle March) ਕੱਢਣ ਸਬੰਧੀ ਦਿੱਤੇ ਸੱਦੇ ਤਹਿਤ ਰਾਏਕੋਟ ਸ਼ਹਿਰ ਵਿੱਚ ਵੱਡੀ ਗਿਣਤੀ 'ਚ ਸੀਟੂ ਵਰਕਰਾਂ (In situ workers) ਨੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਕੈਂਡਲ ਮਾਰਚ (Candle March) ਕੱਢਿਆ।
ਦਲਜੀਤ ਗੋਰਾ ਨੇ ਦੱਸਿਆ ਕਿ ਇਹ ਕੈਂਡਲ ਮਾਰਚ (Candle March) ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ ਚੌਂਕ ਤੋਂ ਸ਼ੁਰੂ ਹੋਇਆ ਅਤੇ ਤਲਵੰਡੀ ਬਜ਼ਾਰ ਵਿਚੋਂ ਹੁੰਦਾ ਹੋਇਆ ਬੱਲਬ ਮਾਰਕੀਟ ਰਾਹੀਂ ਵਾਪਿਸ ਤਲਵੰਡੀ ਗੇਟ 'ਤੇ ਆ ਕੇ ਸਮਾਪਤ ਹੋਇਆ।
ਇਸ ਮੌਕੇ ਸੀਟੂ ਵਰਕਰਾਂ (In situ workers) ਵੱਲੋਂ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਦਲਜੀਤ ਕੁਮਾਰ ਗੋਰਾ (Comrade Daljit Kumar Gora) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਹੈ।