ਪੰਜਾਬ

punjab

ETV Bharat / state

Case of The Murder of a Soldier: ਪੁਲਿਸ ਨੇ 6 ਘੰਟਿਆਂ 'ਚ ਸੁਲਝਾਇਆ ਫੌਜੀ ਦੇ ਕਤਲ ਦਾ ਮਾਮਲਾ, ਮਾਂ ਸਣੇ ਦੋਵੇਂ ਪੁੱਤ ਗ੍ਰਿਫਤਾਰ - Soldier killed in Ludhiana

ਲੁਧਿਆਣਾ ਪੁਲਿਸ ਨੇ ਫੌਜੀ ਦੇ ਕਤਲ ਦਾ ਮਾਮਲਾ 6 ਘੰਟਿਆਂ ਵਿੱਚ (Case of The Murder of a Soldier) ਸੁਲਝਾ ਲਿਆ ਹੈੈ। ਇਸ ਮਾਮਲੇ ਵਿੱਚ ਇਕ ਮਹਿਲਾ ਸਣੇ ਉਸਦੇ ਦੋਵੇਂ ਲੜਕੇ ਗ੍ਰਿਫਤਾਰ ਕਰ ਲਏ ਗਏ ਹਨ।

Ladhiana police solved the case of the soldier's murder in 6 hours
Case of The Murder of a Soldier : ਪੁਲਿਸ ਨੇ 6 ਘੰਟਿਆਂ 'ਚ ਸੁਲਝਾਇਆ ਫੌਜੀ ਦੇ ਕਤਲ ਦਾ ਮਾਮਲਾ, ਮਾਂ ਸਣੇ ਦੋਵੇਂ ਪੁੱਤ ਗ੍ਰਿਫਤਾਰ

By ETV Bharat Punjabi Team

Published : Nov 2, 2023, 10:06 PM IST

ਏਸੀਪੀ ਕਤਲ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ:ਲੁਧਿਆਣਾ ਪੁਲਿਸ ਨੇ ਮਲਕੀਤ ਸਿੰਘ ਨਾਂ ਦੇ ਫੌਜੀ ਦੇ ਕਤਲ ਦੀ ਗੁੱਥੀ ਨੂੰ ਮਹਿਜ਼ 6 ਘੰਟਿਆਂ ਵਿੱਚ ਸੁਲਝਾਉਂਦਿਆਂ ਹੋਏ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਤੇਜ਼ਧਾਰ ਹਥਿਆਰ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚ 2 ਭਰਾ ਅਤੇ ਉਨ੍ਹਾ ਦੀ ਮਾਂ ਸ਼ਾਮਿਲ ਹੈ, ਜਿਸ ਨੇ ਆਪਣੇ ਪੁੱਤਾਂ ਨੂੰ ਕਤਲ ਕਰਨ ਲਈ ਉਕਸਾਇਆ ਸੀ। ਫੁੱਲਾਂਵਾਲ ਪਿੰਡ ਵਿੱਚ ਇਕ ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਨੂੰ ਲੈ ਕੇ ਮੁਲਜ਼ਮਾਂ ਨੇ ਫੌਜੀ ਮਲਕੀਤ ਸਿੰਘ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।


ਡੀਜੇ ਉੱਤੇ ਨੱਚਦੇ ਸਮੇਂ ਹੋਈ ਸੀ ਤਕਰਾਰ :ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਦੇ ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਲਕੀਤ ਸਿੰਘ ਫੌਜੀ ਸੀ ਅਤੇ ਛੁੱਟੀ 'ਤੇ ਘਰ ਆਇਆ ਹੋਇਆ ਸੀ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ 1 ਨਵੰਬਰ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਵਿਖੇ ਕਿਸੇ ਰਿਸ਼ਤੇਦਾਰ ਦੇ ਲੜਕੇ ਦੇ ਵਿਆਹ ਸਮਾਗਮ ਵਿੱਚ ਆਈ ਹੋਈ ਸੀ। ਇਸ ਦੌਰਾਨ ਡੀਜੇ 'ਤੇ ਨੱਚਦੇ ਹੋਏ ਫੌਜੀ ਦੀ ਮੁਲਜ਼ਮਾਂ ਨਾਲ ਝੜਪ ਹੋ ਗਈ, ਜਿਨ੍ਹਾਂ ਨੇ ਉਸਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਉਸਦੇ ਪਤੀ ਨੂੰ ਮੋਬਾਈਲ 'ਤੇ ਕਾਲ ਆਈ ਅਤੇ ਉਹ ਗੱਲ ਕਰਦੇ ਹੋਏ ਘਰੋਂ ਬਾਹਰ ਚਲਾ ਗਿਆ, ਜਿੱਥੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ।

ਮਾਂ ਨੇ ਉਕਸਾਇਆ ਸੀ ਕਤਲ ਲਈ :ਪੁਲਿਸ ਨੇ ਦੱਸਿਆ ਕਿ ਪਹਿਲਾਂ ਦੋਵਾਂ ਵਿੱਚ ਲੜਾਈ ਹੋਈ ਸੀ ਪਰ ਵਿਆਹ ਵਿੱਚ ਰਿਸ਼ਤੇਦਾਰਾਂ ਨੇ ਉਨ੍ਹਾ ਨੂੰ ਹਟਾ ਦਿੱਤਾ ਪਰ ਥੋੜੀ ਦੇਰ ਬਾਅਦ ਉਹ ਪੂਰੀ ਤਿਆਰੀ ਵਿੱਚ ਆਏ ਅਤੇ ਦੋਵਾਂ ਭਰਾਵਾਂ ਨੇ ਮਲਕੀਤ ਸਿੰਘ ਉੱਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ, ਪੁਲਿਸ ਨੇ ਉਨ੍ਹਾ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਦੋਵਾਂ ਪੁੱਤਾਂ ਨੂੰ ਉਨ੍ਹਾ ਦੀ ਮਾਂ ਨੇ ਹੀ ਉਕਸਾਇਆ ਸੀ। ਪੁਲਿਸ ਨੇ ਕਿਹਾ ਕਿ ਬਾਕੀ ਪੁੱਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details