ਲੁਧਿਆਣਾ:ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਛੱਡ ਕੇ ਸ਼ਾਮਿਲ ਹੋਏ ਕੁਲਵੰਤ ਸਿੱਧੂ ਨੇ ਕਿਹਾ, ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਇਸ ਕਰਕੇ ਛੱਡੀ ਹੈ, ਕਿਉਂਕਿ ਕਾਂਗਰਸ ਨੇ ਜੋ ਵਾਅਦੇ ਵਿਧਾਨ ਸਭਾ ਚੋਣਾਂ ‘ਚ ਕੀਤੇ ਸਨ। ਉਹ ਪੂਰੇ ਨਹੀਂ ਕੀਤੇ, ਭਾਵੇਂ ਉਹ ਨਸ਼ੇ ਦਾ ਮੁੱਦਾ ਹੋਵੇ ਜਾਂ ਫਿਰ ਬੇਅਦਬੀਆਂ ਲਈ ਇਨਸਾਫ਼ ਦਿਵਾਉਣਾ ਦਾ ਮੁੱਦਾ ਹੋਵੇ, ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਕੈਪਟਨ ਸਰਕਾਰ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਰ ਰਹੀ, ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ, ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੇਅਦਬੀਆ ਤੇ ਨਸ਼ੇ ਦੇ ਮੁੱਦੇ ‘ਤੇ ਖੁਦ ਆਪਣੀ ਹੀ ਪਾਰਟੀ ਕਾਂਗਰਸ ਦੇ ਖ਼ਿਲਾਫ਼ ਬੋਲਦੇ ਹਨ। ਉਨ੍ਹਾ ਨੇ ਕਿਹਾ, ਕਿ ਨਵਜੋਤ ਸਿੰਘ ਸਿੱਧੂ ਭਾਵੇ ਇਮਾਨਦਾਰ ਲੀਡਰ ਹਨ, ਪਰ ਉਨ੍ਹਾਂ ਦੀ ਵੀ ਪੰਜਾਬ ਕਾਂਗਰਸ ਵਿੱਚ ਕੋਈ ਖ਼ਾਸ ਬੁਕਤ ਨਹੀਂ ਹੈ। ਨਾਲ ਹੀ ਕਿਹਾ, ਕਿ ਸਿੱਧੂ ਕੋਲ ਇੰਨਾ ਸਮਾਂ ਨਹੀਂ ਹੈ, ਕਿ ਉਹ ਪੰਜਾਬ ਦੇ ਇਨ੍ਹਾਂ ਸਾਰਿਆ ਮੁੁੱਦਿਆ ਨੂੰ ਹੱਲ ਕਰਵਾ ਸਕਣ।