ਪੰਜਾਬ

punjab

ETV Bharat / state

ਲੁਧਿਆਣਾ ਪਹੁੰਚੇ ਚਰਨਜੀਤ ਚੰਨੀ ਦਾ ਕੁਲਦੀਪ ਵੈਦ ਨੇ ਗਾਣਾ ਗਾ ਕੇ ਕੀਤਾ ਸਵਾਗਤ - Kuldeep Vaid welcomed Charanjit Channi who reached Ludhiana by singing a song

ਕੁਲਦੀਪ ਵੈਦ ਵੱਲੋਂ ਗਾਣਾ ਗਾ ਕੇ ਚਰਨਜੀਤ ਚੰਨੀ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਕਿ ਚਰਨਜੀਤ ਚੰਨੀ ਹਰਮਨ ਪਿਆਰੇ ਲੀਡਰ ਹਨ ਇਸ ਦੌਰਾਨ ਉਨ੍ਹਾਂ ਨੇ ਚੰਨੀ ਦੀਆਂ ਬਹੁਤ ਸਿਫ਼ਤਾਂ ਕੀਤੀਆਂ।

ਲੁਧਿਆਣਾ ਪਹੁੰਚੇ ਚਰਨਜੀਤ ਚੰਨੀ ਦਾ ਕੁਲਦੀਪ ਵੈਦ ਨੇ ਗਾਣਾ ਗਾ ਕੇ ਕੀਤਾ ਸਵਾਗਤ
ਲੁਧਿਆਣਾ ਪਹੁੰਚੇ ਚਰਨਜੀਤ ਚੰਨੀ ਦਾ ਕੁਲਦੀਪ ਵੈਦ ਨੇ ਗਾਣਾ ਗਾ ਕੇ ਕੀਤਾ ਸਵਾਗਤ

By

Published : Feb 11, 2022, 8:01 PM IST

ਲੁਧਿਆਣਾ:ਲੁਧਿਆਣਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਕੁਲਦੀਪ ਵੈਦ (Kuldeep Vaid) ਨੇ ਗਾਣਾ ਗਾ ਕੇ ਸਵਾਗਤ ਕੀਤਾ, ਕਾਂਗਰਸ ਦੇ ਉਮੀਦਵਾਰ ਕੁਲਦੀਪ ਵੈਦ ਦਾ ਚੋਣ ਪ੍ਰਚਾਰ ਕਰਨ ਲਈ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਰੈਲੀ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਝਾੜੂ ਨੂੰ ਖੜ੍ਹਾ ਕਰਕੇ ਕਲੇਸ਼ ਹੀ ਹੁੰਦਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬੀ ਹੈ ਜਿਸ ਨੇ ਆਪਣਾ ਪਰਿਵਾਰ ਵੀ ਨਹੀਂ ਸਾਂਭਿਆ ਅਤੇ ਪਰਿਵਾਰ ਛੱਡ ਕੇ ਵਿਦੇਸ਼ ਚਲਾ ਗਿਆ, ਉਨ੍ਹਾਂ ਕਿਹਾ ਕਿ ਸਟੇਜ ਚਲਾਉਣੀ ਅਤੇ ਸਟੇਟ ਸਾਂਭਣੀ ਦੋਵਾਂ 'ਚ ਵੱਡਾ ਫਰਕ ਹੁੰਦਾ ਹੈ।

ਲੁਧਿਆਣਾ ਪਹੁੰਚੇ ਚਰਨਜੀਤ ਚੰਨੀ ਦਾ ਕੁਲਦੀਪ ਵੈਦ ਨੇ ਗਾਣਾ ਗਾ ਕੇ ਕੀਤਾ ਸਵਾਗਤ
ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਸ਼ਰਾਬੀ ਹੈ ਅਤੇ ਅਨਪੜ੍ਹ ਹੈ, ਉਨ੍ਹਾਂ ਕਿਹਾ ਕਿ ਜਿਸਦੀ ਘਰਵਾਲੀ ਤੇ ਬੱਚੇ ਯਤੀਮ ਹੋ ਕੇ ਬਾਹਰ ਨੂੰ ਚਲੇ ਗਏ, ਉਸ ਬੰਦੇ ਨੂੰ ਪੰਜਾਬ ਸੰਭਾਲਣ ਲਈ ਕਹਿ ਰਹੇ ਹੋ। ਕੇਜਰੀਵਾਰ ਦਾ ਕੀ ਪਤਾ ਕਿਸ ਡਾਕੂਮੈਂਟ ਉੱਤੇ ਉਸ ਦੇ ਸਾਈਨ ਕਰਵਾ ਲਵੇ ਕਿਉਂਕਿ ਕੇਜਰੀਵਾਲ ਪਹਿਲਾਂ ਹੀ ਐੱਸਵਾਈਐੱਲ ਦੇ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਖ਼ਲ ਕਰ ਚੁੱਕਾ ਹੈ।

ਇਹ ਵੀ ਪੜ੍ਹੋ:'ਹੌਬੀ ਧਾਲੀਵਾਲ ਨੂੰ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਤੋਂ ਕੀਤਾ ਲਾਂਬੇ'

ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਪੰਜਾਬੀ ਹੀ ਚਲਾਨ ਸਮਝਦੇ ਹਨ ਕਿ ਬਾਹਰੋਂ ਆਏ ਵਿਅਕਤੀ ਪੰਜਾਬ ਵਿੱਚ ਰਾਜ ਕਰਨਗੇ ਤਾਂ ਪੰਜਾਬ ਦਾ ਵੱਡਾ ਨੁਕਸਾਨ ਹੋਵੇਗਾ। ਚੰਨੀ ਨੇ ਮਜੀਠੀਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਪਰਚਾ ਦਿੱਤਾ ਹੈ..ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਮੇਰੀਆਂ ਰੀਸਾਂ ਕਰਦਾ ਹੈ।

ਉਧਰ ਇਸ ਦੌਰਾਨ ਕੁਲਦੀਪ ਵੈਦ ਵੱਲੋਂ ਗਾਣਾ ਗਾ ਕੇ ਚਰਨਜੀਤ ਚੰਨੀ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਬੱਲੇ ਬੱਲੇ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਹਰਮਨ ਪਿਆਰੇ ਲੀਡਰ ਨੇ ਇਸ ਦੌਰਾਨ ਉਨ੍ਹਾਂ ਚੰਨੀ ਦੀਆਂ ਸਿਫ਼ਤਾਂ ਕੀਤੀਆਂ।

ਇਹ ਵੀ ਪੜ੍ਹੋ:ਭਗਵੰਤ ਮਾਨ ਦੀ ਸੁਰੱਖਿਆ 'ਚ ਸੇਂਧ, ਦੇਖੋ ਵੀਡੀਓ

ABOUT THE AUTHOR

...view details