ਲੁਧਿਆਣਾ:ਜ਼ਿਲ੍ਹੇ ਦੀ ਖੇਤੀਬਾੜੀ ਯੂਨੀਵਰਸਿਟੀ (Ludhiana Agricultural University) ਵਿੱਚ ਕੋਰੋਨਾ ਮਹਾਂਮਾਰੀ (Corona epidemic) ਦੇ ਕਹਿਰ ਤੋਂ ਬਾਅਦ ਹੁਣ ਤਿੰਨ ਸਾਲ ਬਾਅਦ ਮੁੜ ਤੋਂ ਕਿਸਾਨ ਮੇਲਾ (Farmer's Fair) ਲੱਗੇਗਾ। ਕਿਸਾਨ ਮੇਲੇ ਨੂੰ ਲੈਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਉੱਤੇ ਕੰਮ ਕਰਦਿਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਕਿਸਾਨ ਮੇਲਾ 23 ਤੋਂ 24 ਸਤੰਬਰ ਦਰਮਿਆਨ ਲੱਗਣ ਜਾ ਰਿਹਾ ਯੂਨੀਵਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੇਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ (Chief Minister Bhagwant Mann can attend) ਕਰ ਸਕਦੇ ਹਨ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ (Corona epidemic) ਤੋਂ ਬਾਅਦ ਕਈ ਸਾਲ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ (Preparations complete) ਕਰ ਲਈਆਂ ਗਈਆਂ ਨੇ, 23 ਸਤੰਬਰ ਤੋਂ ਲੈਕੇ 24 ਸਤੰਬਰ ਤੱਕ ਕਿਸਾਨ ਮੇਲਾ ਸ਼ੁਰੂ ਹੋਵੇਗਾ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀਆਂ ਨੇ ਇਸ ਵਾਰ ਕਿਸਾਨ ਮੇਲੇ ਨੂੰ ਲੈਕੇ ਕਾਫੀ ਉਤਸ਼ਾਹ ਹਨ, ਕਿਉਂਕਿ ਕਰੋਨਾ ਮਹਾਮਾਰੀ ਕਰਕੇ ਕਾਫੀ ਲੰਮੇਂ ਸਮੇਂ ਤੋਂ ਕਿਸਾਨ ਮੇਲਾ online ਚੱਲ (Kisan Mela was going on online) ਰਿਹਾ ਸੀ ਜਿਸ ਕਰਕੇ ਕਿਸਾਨ ਬਹੁਤੀ ਵੱਡੀ ਤਦਾਦ ਅੰਦਰ ਕਿਸਾਨ ਮੇਲੇ ਦਾ ਫਾਇਦਾ ਨਹੀਂ ਚੁੱਕ ਸਕੇ ਸਨ, ਪਰ ਹੁਣ ਇਸ ਵਾਰ 2 ਦਿਨ ਦੇ ਲਈ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗ ਰਿਹਾ ਹੈ।