ਪੰਜਾਬ

punjab

ETV Bharat / state

Kisan Mela In PAU : ਲੁਧਿਆਣਾ 'ਚ ਕਿਸਾਨ ਮੇਲਾ ਸ਼ੁਰੂ, ਖੇਤੀਬਾੜੀ ਮੰਤਰੀ ਅਫ਼ੀਮ ਦੀ ਖੇਤੀ ਦਾ ਸਵਾਲ ਕਰ ਗਏ ਗੋਲ-ਮੋਲ, ਪੜ੍ਹੋ ਕੀ ਕਿਹਾ - ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਦਿਨ ਚੱਲਣ ਵਾਲਾ ਕਿਸਾਨ (Kisan Mela In PAU) ਮੇਲਾ ਸ਼ੁਰੂ ਹੋ ਗਿਆ ਹੈ। ਇਸਦੇ ਪਹਿਲੇ ਦਿਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ ਅਤੇ ਅਫੀਮ ਦੀ ਖੇਤੀ ਬਾਰੇ ਵੀ ਅਹਿਮ (Opium cultivation In Punjab) ਗੱਲ ਕਹੀ ਹੈ।

Kisan Mela started in PAU Ludhiana, Agriculture Minister arrived on the first day
Kisan Mela In PAU : ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਸ਼ੁਰੂ, ਖੇਤੀਬਾੜੀ ਮੰਤਰੀ ਨੇ ਅਫ਼ੀਮ ਦੇ ਖੇਤੀ ਬਾਰੇ ਸੁਣੋਂ ਕੀ ਕਿਹਾ...

By ETV Bharat Punjabi Team

Published : Sep 14, 2023, 3:28 PM IST

ਕਿਸਾਨ ਮੇਲੇ ਦੌਰਾਨ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਲੁਧਿਆਣਾ :ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਦਿਨ ਚੱਲਣ ਵਾਲਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਅਫੀਮ ਦੀ ਖੇਤੀ ਨੂੰ ਲੈ ਕੇ ਪੁੱਛੇ ਗਏ ਸਵਾਲ ਨੂੰ ਮੰਤਰੀ ਨੇ ਇਹ ਕਹਿ ਕਿ ਨਬੇੜ ਦਿੱਤਾ ਕਿ ਉਨ੍ਹਾਂ ਦੀ ਇਸ ਉੱਤੇ ਰਾਇ ਬਹੁਤੀ ਮਾਇਨੇ ਨਹੀਂ ਰੱਖਦੀ।

ਅਫੀਮ ਦੀ ਖੇਤੀ ਤੇ ਬੋਲੇ ਖੇਤੀਬਾੜੀ ਮੰਤਰੀ:ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀ ਆਧੁਨਿਕਤਾ ਦੇ ਨਾਲ ਜੋੜਨਾ ਸਮੇਂ ਦੀ ਲੋੜ ਹੈ। ਅਜਿਹੇ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਆਧੁਨਿਕ ਬੀਜਾਂ ਅਤੇ ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ (Information about modern seeds and modern machinery) ਮਿਲਦੀ ਹੈ। ਉੱਥੇ ਹੀ ਜਦੋਂ ਉਹਨਾਂ ਨੂੰ ਨਸ਼ੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਸ਼ਾ ਪੰਜਾਬ ਲਈ ਕੋਹੜ ਵਾਂਗ ਹੈ ਹਾਲਾਂਕਿ ਅਫੀਮ ਦੀ ਖੇਤੀ ਬਾਰੇ ਪੁੱਛੇ ਗਏ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾ ਦੀ ਰਾਏ ਜ਼ਿਆਦਾ ਮਾਇਨੇ ਨਹੀਂ ਰੱਖਦੀ। ਉਨ੍ਹਾ ਕਿਹਾ ਕਿ ਨਸ਼ੇ ਨੂੰ ਸੂਬੇ ਚੋਂ ਖਤਮ ਕਰਨਾ ਜ਼ਰੂਰੀ ਹੈ।

ਕਿਸਾਨ ਮੇਲੇ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪਾਣੀ ਨੂੰ ਬਚਾਉਣਾ ਸਭ ਤੋਂ ਅਹਿਮ ਹੈ। ਇਸ ਕਰਕੇ ਕਿਸਾਨਾਂ ਨੂੰ ਬਦਲਵੀਂ ਖੇਤੀ ਦਾ ਮਾਡਲ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਥਾਂ ਉੱਤੇ ਬਦਲਵੀਆਂ ਫਸਲਾਂ(Opium cultivation) ਦਾ ਹੱਲ ਲੱਭਣ ਦੀ ਲੋੜ ਹੈ, ਜੇਕਰ ਝੋਨਾ ਲਾਉਣਾ ਵੀ ਹੈ ਤਾਂ ਸਾਨੂੰ ਬਾਸਮਤੀ ਆਦਿ ਬੀਜਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਵਿਕਾਸ ਦੇ ਲਈ ਲਗਾਤਾਰ ਯਤਨ ਕਰ ਰਹੇ ਹਾਂ। ਖੇਤੀਬਾੜੀ ਯੂਨੀਵਰਸਿਟੀ ਵੀ ਲਗਾਤਾਰ ਕਿਸਾਨਾਂ ਨੂੰ ਘੱਟ ਪਾਣੀ ਖਪਤ ਵਾਲੇ ਬੀਜ ਅਤੇ ਚੰਗੀ ਮਿਸ਼ਨਰੀ ਮੁਹੱਈਆ ਕਰਵਾ ਰਹੀ ਹੈ।

ਜ਼ਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਦੇ ਨਾਲ ਪੀਏਯੂ ਦੇ ਵਾਈਸ (Agriculture Minister Gurmeet Singh Khudian) ਚਾਂਸਲਰ ਵੀ ਮੌਜੂਦ ਰਹੇ ਹਨ। ਉੱਥੇ ਹੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਮੰਤਰੀ ਨੇ ਪਸ਼ੂ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਪੰਜਾਬ ਵਿੱਚ ਖੇਤੀ ਦੇ ਅੰਦਰ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ABOUT THE AUTHOR

...view details