ਲੁਧਿਆਣਾ :ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਅੱਜ ਅੰਤਮ ਦਿਨ ਹੈ ਅਤੇ ਅੱਜ ਜਿੱਥੇ ਲੜਕੀਆਂ ਦੀ ਹਾਕੀ ਦੇ ਫਾਈਨਲ ਮੁਕਾਬਲੇ ਹੋਏ, ਉੱਥੇ ਹੀ ਦੂਜੇ ਪਾਸੇ ਘੋੜ ਸਵਾਰੀ ਵੀ ਕਰਵਾਈ ਜਾ ਰਹੀ ਹੈ। ਕਿਲ੍ਹਾ ਰਾਏਪੁਰ ਖੇਡਾਂ ਦੇ ਆਖਰੀ ਦਿਨ ਫ਼ਰੀਦਕੋਟ ਜ਼ਿਲ੍ਹੇ ਦਾ ਜਗਦੀਪ ਸਿੰਘ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। 36 ਸਾਲ ਦੇ ਇਸ ਨੌਜਵਾਨ ਨੇ ਆਪਣੇ ਦੰਦਾਂ ਨਾਲ ਵੈਗਨਰ ਕਾਰ ਵਿਚ 4 ਸਵਾਰੀਆਂ ਬਿਠਾ ਕੇ ਆਪਣੇ ਦੰਦਾਂ ਦੇ ਨਾਲ ਖਿੱਚੀ। ਕਾਰ ਸਮੇਤ ਸਵਾਰੀਆਂ ਦਾ ਵਜ਼ਨ ਲਗਪਗ 5 ਕੁਇੰਟਲ ਦੇ ਕਰੀਬ ਸੀ, ਨੌਜਵਾਨ ਨੇ ਆਪਣੇ ਦੰਦਾਂ ਨਾਲ ਜਦੋਂ ਵਜ਼ਨ ਖਿੱਚਿਆ ਤਾਂ ਦਰਸ਼ਕ ਨੌਜਵਾਨ ਦੇ ਇਸ ਕਰਤੱਬ ਨੂੰ ਦੇਖ ਹੈਰਾਨ ਰਹਿ ਗਏ।
10 ਸਾਲ ਤੋਂ ਇਹ ਕਰਤੱਬ ਕਰ ਰਿਹਾ ਹੈ ਜਗਦੀਪ ਸਿੰਘ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਇਹ ਕਰਤਬ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਉਹ ਘਰ ਦੀ ਰੋਟੀ ਹੀ ਖਾਂਦਾ ਹੈ। ਕੋਈ ਵਾਧੂ ਖੁਰਾਕ ਨਹੀਂ ਖਾਂਦਾ ਪਰ ਉਸ ਨੇ ਦੱਸਿਆ ਕਿ ਉਹ ਇਸ ਦੀ ਪ੍ਰੇਕਟਿਸ ਕਰਦਾ ਹੈ। ਉਸ ਨੂੰ ਸ਼ੁਰੂ ਤੋਂ ਹੀ ਉਸ ਨੂੰ ਇਸ ਦਾ ਸ਼ੌਂਕ ਸੀ ਅਤੇ ਫਿਰ ਉਸ ਨੇ ਮੇਲਿਆਂ ਵਿਚ ਜਾ ਕੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕੇ ਉਸ ਨੂੰ ਹੁਣ ਕਾਫੀ ਇਨਾਮ ਵੀ ਮਿਲਦੇ ਨੇ 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ ਅਤੇ ਉਹ ਇਨ੍ਹਾਂ ਖੇਡਾਂ ਚ ਸ਼ਾਮਿਲ ਹੋਕੇ ਕਾਫੀ ਖੁਸ਼ ਹੈ।