ਨੌਜਵਾਨਾਂ ਨੂੰ ਮਾਤ ਪਾ ਰਹੇ ਨੇ ਇਹ ਬਜ਼ੁਰਗ ਲੁਧਿਆਣਾ :ਕਿਲ੍ਹਾ ਰਾਏਪੁਰ ਵਿਚ ਮਿੰਨੀ ਓਲੰਪਿਕ ਖੇਡਾਂ ਜੋਬਨ ਉਤੇ ਹਨ। ਅੱਜ ਦੂਜੇ ਦਿਨ ਦੀਆ ਖੇਡਾਂ ਵਿਚ ਜਿੱਥੇ ਹਾਕੀ, ਟਰਾਲੀ ਲੋਡ ਅਤੇ ਅਨਲੋਡ ਜਾਂ ਫਿਰ ਨਹਿੰਗ ਸਿੰਘਾਂ ਵਲੋਂ ਕਰਤੱਬ ਵਿਖਾਏ ਜਾਂਦੇ ਹਨ, ਉਥੇ ਹੀ ਵਿਰਾਸਤੀ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਦੂਜੇ ਦਿਨ ਦੀਆਂ ਖੇਡਾਂ ਵਿਚ ਨੌਜਵਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਬਜ਼ੁਰਗ ਵੀ ਖੇਡਾਂ ਵਿਚ ਹਿੱਸਾ ਲੈਣ ਪਹੁੰਚੇ ਹਨ। ਬਜ਼ੁਰਗਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਖੇਡਾਂ ਨਾਲ ਜੁੜੇ ਹਨ ਅਤੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਇਕੱਲੇ ਪੰਜਾਬ ਤੋਂ ਹੀ ਨਹੀਂ, ਸਗੋਂ ਬਾਹਰਲੇ ਮੁਲਕ ਤੋਂ ਵੀ ਬਜ਼ੁਰਗ ਖੇਡਾਂ ਵਿਚ ਹਿੱਸਾ ਲੈਂਦੇ ਹਨ।
ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਜ਼ੁਰਗ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 76 ਸਾਲ ਹੈ। ਉਹ ਫ਼ੌਜ ਵਿੱਚ ਰਹੇ ਨੇ ਅਤੇ 1965 ਤੋਂ ਬਾਅਦ ਉਹ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਉਹ ਦੌੜਾਂ ਦੇ ਵਿਚ ਹਿੱਸਾ ਲੈਂਦੇ ਹਨ, 100 ਮੀਟਰ, 400 ਮੀਟਰ, 800 ਮੀਟਰ, 5 ਕਿਲੋਮੀਟਰ, 21 ਕਿਲੋਮੀਟਰ ਦੌੜ ਦੇ ਵਿੱਚ ਉਹ ਕੌਮੀ ਪੱਧਰ ਉਤੇ ਕਈ ਮੈਡਲ ਹਾਸਲ ਕਰ ਚੁੱਕੇ ਨੇ।
ਇਹ ਵੀ ਪੜ੍ਹੋ :AAP MLA: ਵਿਅਕਤੀ ਨੇ 'ਆਪ' ਵਿਧਾਇਕ 'ਤੇ ਗੁੰਡਿਆਂ ਨੂੰ ਸ਼ਹਿ ਦੇਣ ਦੇ ਲਾਏ ਇਲਜ਼ਾਮ, 'ਆਪ' ਵਿਧਾਇਕ ਨੇ ਇਲਜ਼ਾਮ ਨਕਾਰੇ
ਕਿਲ੍ਹਾ ਰਾਏਪੁਰ ਦੇ ਹੀ ਜੰਮ-ਪਲ਼, ਜੋ ਕਿ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਨੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 72 ਸਾਲ ਦੀ ਹੈ ਅਤੇ ਉਹ ਪਹਿਲੀ ਵਾਰ ਇਨ੍ਹਾਂ ਖੇਡਾਂ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਵਿਚ ਰਹਿ ਰਹੇ ਨੇ ਅਤੇ ਕਾਫੀ ਲੰਮੇਂ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਉਥੇ ਹੀ ਹੈ। ਖਾਸ ਤੌਰ ਉਤੇ ਉਹ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ। ਬਜ਼ੁਰਗ ਨੇ ਦੱਸਿਆ ਕਿ ਚੰਗੀ ਖੁਰਾਕ ਖਾਣੀ ਚਾਹੀਦੀ ਹੈ, ਜਿਸ ਨਾਲ ਸਰੀਰ ਵੀ ਬਣਦਾ ਹੈ ਅਤੇ ਇਨਸਾਨ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖਬਰਾਂ ਵਿਚ ਸੁਣਿਆ ਹੈ ਕਿ ਨੌਜਵਾਨ ਨਸ਼ਾ ਕਰਦੇ ਹਨ ਪਰ ਇੱਥੇ ਆ ਕੇ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਨੌਜਵਾਨ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਨੇ।
ਇਹ ਵੀ ਪੜ੍ਹੋ :ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ
ਇੱਕ ਹੋਰ 74 ਸਾਲ ਦੇ ਬਜ਼ੁਰਗ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨਹੀਂ ਅਤੇ 100 ਮੀਟਰ ਤੋਂ ਲੈਕੇ 21 ਕਿਲੋਮੀਟਰ ਤੱਕ ਦੀ ਰੇਸ ਦੇ ਵਿਚ ਹਿੱਸਾ ਲੈਂਦੇ ਨੇ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਬਾਰਾਂ ਸੌ ਮੀਟਰ ਦੀ ਰੇਸ ਵਿਚ ਮੈਡਲ ਲੈ ਕੇ ਆਏ ਸਨ ਉਨ੍ਹਾਂ ਕਿਹਾ ਕਿ ਉਹ ਪੂਰੇ ਭਾਰਤ ਦੇ ਵਿਚ ਦੌੜ ਵਿਚ ਹਿੱਸਾ ਲੈਂਦੇ ਨੇ ਅਤੇ ਮੈਡਲ ਜਿੱਤਦੇ ਨੇ ਕਿਹਾ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਆਪਣੇ ਸਰੀਰ ਵਲ ਧਿਆਨ ਦੇਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।