ਪੰਜਾਬ

punjab

ETV Bharat / state

ਕਿਲ੍ਹਾ ਰਾਏਪੁਰ ਦੀ ਖੇਡਾਂ ਹੋਈਆਂ ਮੁਲਤਵੀ - depty cm

ਕੁਝ ਕਾਨੂੰਨੀ ਕਾਰਨਾਂ ਕਰਕੇ ਮਿੰਨੀ ਓਲੰਪਿਕਸ ਖੇਡਾਂ ਇਸ ਵਾਰ ਨਹੀਂ ਹੋਣਗੀਆਂ। ਡੀਸੀ ਨੇ ਕਿਲ੍ਹਾ ਰਾਏਪੁਰ ਖੇਡਾਂ ਲਈ ਮਨਜ਼ੂਰੀ ਨਹੀਂ ਦਿੱਤੀ ਹੈ।

ਸੋਸ਼ਲ ਮੀਡੀਆ

By

Published : Apr 12, 2019, 1:34 PM IST

ਲੁਧਿਆਣਾ: ਪੇਂਡੂ ਖੇਡਾਂ ਦੇ ਤੌਰ 'ਤੇ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਇਸ ਵਾਰ ਨਹੀਂ ਹੋਣਗੀਆਂ ਕਿਉਂਕਿ ਡਿਪਟੀ ਕਮੀਸ਼ਨਰ ਪਰਦੀਪ ਅਗਰਵਾਲ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਦੋ ਦਿਨੀਂ ਇਹ ਖੇਡ ਸਮਾਰੋਹ 12 ਅਪ੍ਰੈਲ ਨੂੰ ਸ਼ੁਰੂ ਹੋਣਾ ਸੀ।
ਦੱਸਣਯੋਗ ਹੈ ਕਿ ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਕਿਲ੍ਹਾ ਰਾਏਪੁਰ ਸਪੋਰਟਸ ਸੋਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਾਬਕਾ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ 9 ਅਪ੍ਰੈਲ ਨੂੰ ਡੀਸੀ ਨੂੰ ਇਕ ਪੱਤਰ ਲਿਖਿਆ ਸੀ ਜਿਸ 'ਚ ਇਸ ਸਮਾਰੋਹ ਬਾਰੇ ਬੇਤੁਕੇ ਬਿਆਨ ਲਿਖੇ ਸਨ। ਇਸ ਤੋਂ ਇਲਾਵਾ ਪੁਲਿਸ ਨੂੰ ਸ਼ਿਕਾਇਤ ਵੀ ਉਨ੍ਹਾਂ ਕੀਤੀ ਸੀ।
ਉਨ੍ਹਾਂ ਕਿਹਾ ਹੈ ਕਿ ਡੀਸੀ ਨੇ ਪੁਲਿਸ ਅਤੇ ਐਸਡੀਐਮ ਪੂਰਬ ਦੀਆਂ ਸਿਫ਼ਾਰਿਸ਼ਾਂ ਦੇ ਵਿਰੁੱਧ ਆਗਿਆ ਦੇਣ ਦੀ ਆਪਣੀ ਅਸਮਰਥਾ ਦਾ ਪ੍ਰਗਟਾਵਾ ਕੀਤਾ ਹੈ। ਇਸ ਸਾਲ ਨਵੰਬਰ ਅਤੇ ਦਸੰਬਰ ਵਿਚ ਇਹ ਖੇਡਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

For All Latest Updates

ABOUT THE AUTHOR

...view details