ਲੁਧਿਆਣਾ: ਪੁਲਿਸ ਨੇ ਬੀਤੇ ਦਿਨੀਂ ਸ਼ਹਿਰ ਚੋਂ ਹੀ 7 ਸਾਲ ਦੀ ਬੱਚੀ ਦੇ ਗਾਇਬ ਹੋਣ ਦੇ ਮਾਮਲੇ ਨੂੰ ਸੁਲਝਾ ਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ ਹਿਮਾਚਲ ਦੇ ਚਿੰਤਪੁਰਨੀ ਤੋਂ ਕਾਬੂ ਕੀਤਾ ਹੈ।
7 ਸਾਲਾਂ ਦੀ ਬੱਚੀ ਨੂੰ ਵਰਗਲਾ ਕੇ ਲੈ ਜਾਣ ਵਾਲਾ ਚਿੰਤਪੁਰਨੀ ਤੋਂ ਕਾਬੂ - ludhiana police
ਲੁਧਿਆਣਾ ਪੁਲਿਸ ਨੇ 7 ਸਾਲ ਦੀ ਬੱਚੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਵਿਅਕਤੀ ਨੂੰ ਹਿਮਾਚਲ ਦੇ ਚਿੰਤਪੁਰਨੀ ਤੋਂ ਕਾਬੂ ਕਰ ਲਿਆ ਹੈ।
ਲੁਧਿਆਣਾ ਪੁਲਿਸ
ਜਾਣਕਾਰੀ ਲਈ ਦੱਸ ਦਈਏ ਕਿ ਘਰ ਦੇ ਬਾਹਰ ਖੇਡਦੀ ਹੋਈ ਬੱਚੀ ਜੋ ਕਿ ਦਿਮਾਗ਼ੀ ਤੌਰ 'ਤੇ ਬੀਮਾਰ ਸੀ, ਉਸ ਨੂੰ ਕੋਈ ਵਰਗਲਾ ਕੇ ਨਾਲ ਲੈ ਗਿਆ। ਜਦੋਂ ਪੁਲਿਸ ਨੇ ਸਬੰਧੀ ਜਾਣਕਾਰੀ ਮਿਲੀ ਤਾਂ ਤੁਰੰਤ ਟੀਮ ਬਣਾ ਕੇ ਨੇੜੇ ਤੇੜੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਤੋਂ ਬਾਅਦ ਇੱਕ ਫੈਕਟਰੀ ਚੋਂ ਬੱਚੀ ਬਰਾਮਦ ਹੋਈ।
ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਦੇ ਖਿਲਾਫ 376 ਧਾਰਾ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।