ਪੰਜਾਬ

punjab

ETV Bharat / state

Khanna: ਵਾਲੀਆ ਖੋਹ ਫਰਾਰ ਹੋਏ ਮੋਟਰਸਾਈਕਲ ਸਵਾਰ - ਸੋਨੇ ਦੀਆਂ ਵਾਲੀਆਂ

ਲੁਧਿਆਣਾ ਦੇ ਖੰਨਾ ਇਲਾਕੇ ਵਿਚ ਦੋ ਮੋਟਰਸਾਈਕਲ (Motorcycles) ਸਵਾਰਾਂ ਨੇ ਮਹਿਲਾਂ ਦੀਆਂ ਵਾਲੀਆ ਖੋਹ ਕੇ ਫਰਾਰ ਹੋ ਗਏ ਹਨ।ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ (CCTV) ਚੈੱਕ ਕੀਤੀ ਜਾ ਰਹੀ ਹੈ।

Khanna:ਵਾਲੀਆ ਖੋਹ ਫਰਾਰ ਹੋਏ ਮੋਟਰਸਾਈਕਲ ਸਵਾਰ
Khanna:ਵਾਲੀਆ ਖੋਹ ਫਰਾਰ ਹੋਏ ਮੋਟਰਸਾਈਕਲ ਸਵਾਰ

By

Published : Jul 5, 2021, 8:19 PM IST

ਲੁਧਿਆਣਾ:ਖੰਨਾ ਹਲਕੇ ਵਿਚ ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆ ਹਨ।ਖੰਨਾ ਦੇ ਗੁਰੂ ਹਰਿਕ੍ਰਿਸ਼ਨ ਨਗਰ ਵਿਚ ਇਕ ਦੁਕਾਨ ਉਤੇ ਬੈਠੇ ਮਹਿਲਾ ਦੀਆਂ ਵਾਲੀਆ ਖੋਹ ਕੇ ਫਰਾਰ ਹੋ ਗਏ ਹਨ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।

ਇਸ ਬਾਰੇ ਪੀੜਤ ਸ਼ਕੰਤੁਲਾ ਦੇਵੀ ਨੇ ਕਿ ਉਹ ਦੁਕਾਨ ਦੇ ਅੰਦਰ ਬੈਠੀ ਸੀ ਤਾਂ ਇਸ ਦੌਰਾਨ ਮੋਟਰਸਾਇਕਲ (Motorcycles) ਤੇ ਸਵਾਰ ਦੋ ਨੌਜਵਾਨ ਆਏ। ਇੱਕ ਨੌਜਵਾਨ ਬਾਹਰ ਖੜ੍ਹਾ ਰਿਹਾ ਅਤੇ ਦੂਜਾ ਅੰਦਰ ਆ ਕੇ ਦੁਕਾਨ ਬਾਹਰ ਖੜ੍ਹੇ ਟਰੱਕ ਵੱਲ ਇਸ਼ਾਰਾ ਕਰਕੇ ਟਰੱਕ ਮਾਲਕ ਦਾ ਘਰ ਪੁੱਛਣ ਲੱਗਿਆ। ਇਸ ਦੌਰਾਨ ਨੌਜਵਾਨ ਨੇ ਉਸਕੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ।

Khanna:ਵਾਲੀਆ ਖੋਹ ਫਰਾਰ ਹੋਏ ਮੋਟਰਸਾਈਕਲ ਸਵਾਰ

ਉਥੇ ਹੀ ਸ਼ਕੁੰਤਲਾ ਦੇਵੀ ਦੇ ਪਤੀ ਰਾਜ ਕੁਮਾਰ ਨੇ ਕਿਹਾ ਕਿ ਖੰਨਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਇਹੀ ਨੌਜਵਾਨ ਕਈ ਦਿਨਾਂ ਤੋਂ ਇਲਾਕੇ ਵਿਚ ਵਾਰਦਾਤਾਂ ਕਰਦੇ ਆ ਰਹੇ ਹਨ ਪ੍ਰੰਤੂ ਪੁਲਿਸ ਇਹਨਾਂ ਨੂੰ ਫੜ ਨਹੀਂ ਸਕੀ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਚੈੱਕ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਹਾਈਕੋਰਟ ਵਲੋਂ ਐੱਸਐੱਸਪੀ ਚੰਡੀਗੜ੍ਹ ਨੂੰ ਨਬਾਲਗ ਕੁੜੀ ਦੀ ਕਸਟਡੀ ਲੈਣ ਦੇ ਨਿਰਦੇਸ਼

ABOUT THE AUTHOR

...view details