ਪੰਜਾਬ

punjab

ETV Bharat / state

ਗੁੜਗਾਓਂ ਜੇਲ੍ਹ ਵਿੱਚੋਂ ਹਥਿਆਰ ਸਪਲਾਈ ਦਾ ਨੈੱਟਵਰਕ, ਮਾਸਟਰਮਾਇੰਡ ਕਾਬੂ - ਖੰਨਾ ਦੀ ਖਬਰ ਪੰਜਾਬੀ ਵਿੱਚ

ਖੰਨਾ ਪੁਲਿਸ ਨੇ ਗੁਰੂਗ੍ਰਾਮ ਜੇਲ੍ਹ ਬੰਦ ਏ ਗ੍ਰੇਡ ਦੇ ਗੈਂਗਸਟਰ ਨੂੰ ਪੰਜਾਬ ਲਿਆਂਦਾ ਹੈ ਜਿਸ ਦੀ ਨਿਸ਼ਾਨਦੇਹੀ 'ਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਰਿਮਾਂਡ ਹਾਸਿਲ ਕਰਕੇ ਮੁਲਜ਼ਮ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ।

Khanna Police arrested the miscreants with weapons, who were responsible for the big incident
Khanna News : ਗੁਰੂਗਰਾਮ ਜੇਲ੍ਹ 'ਚ ਬੈਠ ਪੰਜਾਬ ਵਿੱਚ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਵਿਉਂਤ ਘੜ ਰਹੇ ਮਾਸਟਰਮਾਈਂਡ ਨੂੰ ਖੰਨਾ ਪੁਲਿਸ ਨੇ ਕੀਤਾ ਕਾਬੂ

By

Published : Jun 15, 2023, 12:46 PM IST

ਖੰਨਾ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤੇ ਬਦਮਾਸ਼

ਖੰਨਾ: ਸੂਬਾ ਸਰਕਾਰ ਦੀਆਂ ਹਦਾਇਤਾਂ ਅਤੇ ਪੰਜਾਬ ਪੁਲਿਸ ਦੀ ਚੌਕਸ ਕਾਰਵਾਈ ਤਹਿਤ ਲਗਾਤਾਰ ਮਾੜੇ ਅਨਸਰਾਂ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਇਸ ਹੀ ਤਹਿਤ ਖੰਨਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ ਬੀਤੇ ਦਿਨ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੀ ਵਿਉਂਤਬੰਦੀ ਕਰਨ ਵਾਲੇ ਅਨਸਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਗੁਰੂਗ੍ਰਾਮ ਜੇਲ੍ਹ ਵਿੱਚ ਇਹ ਸਭ ਪਲਾਨਿੰਗ ਕਰਦੇ ਸਨ। ਉਥੇ ਹੀ ਇਸ ਵਿਉਂਤਬੰਦੀ ਨੂੰ ਅੰਜਾਮ ਦੇਣ ਵਾਲੇ ਮਾਸਟਰਮਾਈਂਡ ਨੂੰ ਖੰਨਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਂਦਾ ਹੈ। ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਸੰਧੂਪੱਤੀ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਖੰਨਾ ਪੁਲਿਸ ਨੇ 5 ਨਜਾਇਜ਼ ਅਸਲੇ ਵੀ ਬਰਾਮਦ ਕੀਤੇ ਹਨ।

ਮੁਲਜ਼ਮਾਂ ਦਾ ਸਾਰਾ ਨੈੱਟਵਰਕ ਜੇਲ੍ਹ ਤੋਂ ਚਲਾਇਆ: ਇਸ ਵਾਰੇ ਵਧੇਰੇ ਜਾਣਕਾਰੀ ਦਿੰਦਿਆਂ ਖੰਨਾ ਐਸ ਐਸ ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਫੜ੍ਹੇ ਗਏ ਹਥਿਆਰਾਂ ਵਿੱਚ ਪੁਆਇੰਟ 32 ਬੋਰ ਦੇ 3 ਪਿਸਤੌਲ, ਪੁਆਇੰਟ 32 ਬੋਰ ਦਾ ਇੱਕ ਰਿਵਾਲਵਰ ਅਤੇ ਪੁਆਇੰਟ 315 ਬੋਰ ਦਾ 1 ਦੇਸੀ ਕੱਟਾ ਸ਼ਾਮਲ ਹੈ। ਇਹਨਾਂ ਮੁਲਜ਼ਮਾਂ ਦਾ ਸਾਰਾ ਨੈੱਟਵਰਕ ਜੇਲ੍ਹ ਤੋਂ ਚਲਾਇਆ ਜਾਂਦਾ ਸੀ। ਜਿਸਦੀ ਹੁਣ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਪੰਜਾਬ ਦੇ ਏ-ਕੈਟਾਗਰੀ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਕੇ ਸੂਬੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ।

ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ :ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ 17 ਮਈ ਨੂੰ ਵਿਦੇਸ਼ ਵਾਸੀ ਪਿੰਡ ਬੇਰੀ ਜ਼ਿਲ੍ਹਾ ਝੱਜਰ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਸੀ। ਦਿਵੇਸ਼ ਕੋਲੋਂ 5 ਦੇਸੀ ਪਿਸਤੌਲ ਬਰਾਮਦ ਹੋਏ। ਦਿਵੇਸ਼ ਨੇ ਖੁਲਾਸਾ ਕੀਤਾ ਸੀ ਕਿ ਗਗਨਦੀਪ ਸਿੰਘ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਹੈ। ਮਾਮਲੇ ਵਿੱਚ ਗਗਨਦੀਪ ਸਿੰਘ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਲਿਆ। ਗਗਨਦੀਪ ਨੂੰ ਗੁੜਗਾਓਂ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਖੰਨਾ ਲਿਆਂਦਾ ਗਿਆ। ਉਸਦੀ ਨਿਸ਼ਾਨਦੇਹੀ 'ਤੇ ਨਜਾਇਜ਼ ਹਥਿਆਰ ਬਰਾਮਦ ਹੋਏ ਜੋ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣੇ ਸਨ।

ਗਗਨਦੀਪ ਸਿੰਘ ਖੁਦ ਵੀ ਏ ਸ਼੍ਰੇਣੀ ਦਾ ਗੈਂਗਸਟਰ ਹੈ ਅਤੇ ਇਸ ਉੱਤੇ ਸਾਲ 2009 ਤੋਂ ਸਾਲ 2017 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਥਾਣਿਆਂ 'ਚ 39 ਮਾਮਲੇ ਦਰਜ ਹਨ। ਇੰਨਾ ਹੀ ਨਹੀਂ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਰੋਹਤਕ 'ਚ ਵੀ ਮਾਮਲਾ ਦਰਜ ਹੈ। ਗਗਨਦੀਪ ਸਿੰਘ ਖ਼ਿਲਾਫ਼ ਬਰਨਾਲਾ ਅਤੇ ਮਲੇਰਕੋਟਲਾ ਵਿਖੇ ਕਤਲ ਦੇ ਦੋ ਕੇਸ ਦਰਜ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿਚ ਇਰਾਦਾ ਕਤਲ ਦੇ 14 ਕੇਸ ਅਤੇ ਲੁੱਟ-ਖੋਹ, ਡਕੈਤੀ ਅਤੇ ਚੋਰੀ ਦੇ ਮਾਮਲੇ ਵੀ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਖੰਨਾ ਪੁਲਸ ਗੈਂਗਸਟਰਾਂ ਦੇ ਖਿਲਾਫ ਵੱਡੇ ਪੱਧਰ ‘ਤੇ ਮੁਹਿੰਮ ਚਲਾ ਰਹੀ ਹੈ। ਜਿਸਦੇ ਤਹਿਤ 1 ਜਨਵਰੀ 2023 ਤੋਂ ਲੈ ਕੇ 12 ਜੂਨ ਤੱਕ ਕੁੱਲ 15 ਮੁਕੱਦਮੇ ਦਰਜ ਕਰਕੇ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ 55 ਨਜਾਇਜ ਹਥਿਆਰ ਬਰਾਮਦ ਹੋਏ। 115 ਕਾਰਤੂਸ ਬਰਾਮਦ ਕੀਤੇ ਗਏ। 33 ਮੈਗਜ਼ੀਨ ਬਰਾਮਦ ਹੋਈਆਂ ਹਨ।

ABOUT THE AUTHOR

...view details