ਖੰਨਾ: ਪੁਲਿਸ ਨੇ ਚੋਰਾਂ ਦੇ ਗੈਂਗ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਚੋਰਾਂ ਕੋਲੋ 7 ਵਾਹਨ ਬਰਾਮਦ ਕੀਤੇ ਹਨ। ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸੀਨੀਅਰ ਪੁਲਿਸ ਕਪਤਾਨ ਗੁਰਸ਼ਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਮਾਂ ਵੱਲੋ ਮੁਸਤੈਦੀ ਨਾਲ ਡਿਊਟੀ ਕਰਦੇ ਹੋਏ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਸੀ, ਜਦੋਂ ਸਹਾਇਕ ਥਾਣੇਦਾਰ ਸੁਰਾਜਦੀਨ ਥਾਣਾ ਸਿਟੀ-1 ਖੰਨਾ ਅਤੇ ਸੀ.ਆਈ. ਏ. ਸਟਾਫ ਖੰਨਾ ਦੀ ਪੁਲਿਸ ਟੀਮ ਵੱਲੋਂ ਥਾਣਾ ਸਿਟੀ-1 ਖੰਨਾ ਵਿਚ ਤਿੰਨ ਦੋਸ਼ੀ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 17 ਵਾਹਨ (12 ਕਾਰਾਂ, 5 ਮੋਟਰਸਾਈਕਲ) ਬਰਾਮਦ ਕੀਤੇ ਸਨ।
ਖੰਨਾ ਪੁਲਿਸ ਵੱਲੋਂ ਗਿਰੋਹ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੇ ਜਾਣ 'ਤੇ ਇੱਕ ਹੋਰ ਗਿਰੋਹ ਸਾਹਮਣੇ ਆਇਆ ਜਿਸ ਦੇ ਕੁੱਲ 4 ਮੈਂਬਰ ਸਨ। ਇਸ ਗਿਰੋਹ ਦਾ ਮੁੱਖੀ ਤਰਸੇਮ ਸਿੰਘ ਸੇਮਾ ਪੁੱਤਰ ਸੁਖਦੇਵ ਸਿੰਘ, ਸੁਖਦੇਵ ਸਿੰਘ ਉਰਫ ਕਾਲਾ ਪੁੱਤਰ ਦਰਸਨ ਸਿੰਘ, ਕੁਲਵੰਤ ਸਿੰਘ ਉਰਫ ਬੁੱਗੀ ਪੁੱਤਰ ਜਗੀਰ ਰਾਮ ਅਤੇ ਹਰਵਿੰਦਰ ਸਿੰਘ ਉਰਫ ਬਚੀ ਪੁੱਤਰ ਰਾਮਦਾਸ ਵਾਸੀਆਨ ਮਾਣਕਮਾਜਰਾ ਥਾਣਾ ਸਦਰ ਖੰਨਾ ਨੂੰ ਟੀ-ਪੁਆਾਇੰਟ ਪਿੰਡ ਭਾਦਲਾ ਤੋਂ ਕਾਬੂ ਕੀਤਾ।