ਪੰਜਾਬ

punjab

By

Published : Feb 18, 2020, 11:53 PM IST

ETV Bharat / state

ਖੰਨਾ ਪੁਲਿਸ ਨੇ ਟਰੈਵਲ ਏਜਾਂਟਾ ਨੂੰ ਕੀਤਾ ਤੇ ਕੱਸਿਆ ਸਿਕੰਜਾ

ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਦੇ ਖ਼ਿਲਾਫ਼ ਸ਼ਿਕੰਜਾ ਕਸਦੇ ਹੋਏ ਪੁਲਿਸ ਵੱਲੋਂ ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਟਰੈਵਲ ਏਜੰਟਾਂ 'ਤੇ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ।

ਫ਼ੋਟੋ
ਫ਼ੋਟੋ

ਲੁਧਿਆਣਾ: ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਦੇ ਖਿਲਾਫ਼ ਸ਼ਿਕੰਜਾ ਕਸਦੇ ਹੋਏ ਪੁਲਿਸ ਵੱਲੋਂ ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਟਰੈਵਲ ਏਜੰਟਾਂ ਤੇ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ।

ਸੀਨੀਅਰ ਪੁਲਿਸ ਕਪਤਾਨ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਟ੍ਰੈਵਲ ਏਜੰਟਾਂ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਤੇ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੌਰਾਨ ਇੰਸਪੈਕਟਰ ਵਿਨੋਦ ਕੁਮਾਰ ਇੰਚਾਰਜ ਸੀ.ਆਈ.ਏ ਖੰਨਾ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਖੰਨਾ, ਵੱਲੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆ ਦੇ ਖਿਲਾਫ਼ ਸ਼ਿਕੰਜਾ ਕਸਦੇ ਹੋਏ ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਟਰੈਵਲ ਏਜੰਟਾਂ ਤੇ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੈਵਲ ਏਜੰਟ ਹਰਪ੍ਰੀਤ ਸਿੰਘ ਅਤੇ ਮਹਿਨਾਜ਼ ਚੌਹਾਨ ਜੋ ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਕੋਨੇਕਸ ਸੈਟਲਮੈਂਟ ਸੋਲਿਓਸ਼ਨ ਪ੍ਰਾਈਵੇਟ ਲਿਮਟਿਡ ਨਾਂਅ ਦੀ ਕੰਪਨੀ ਚਲਾ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਨੇ ਭੋਲੇ ਭਾਲੇ ਲੋਕਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਵਿੱਚ ਸੁਖਪ੍ਰੀਤ ਕੌਰ ਤੇ ਉਸਦੇ ਪਤੀ ਹਰਪ੍ਰੀਤ ਸਿੰਘ ਕੋਲੋਂ 16 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਉਥੇ ਹੀ ਜਗਦੀਪ ਸਿੰਘ ਕੋਲੋਂ 18 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਲੜੀ ਵਿੱਚ ਜਤਿੰਦਰਪਾਲ ਸਿੰਘ ਪੰਨੂੰ ਕੋਲੋਂ 12 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਦੱਸਣਯੋਗ ਹੈ ਕਿ ਟ੍ਰੈਵਲ ਏਜੰਟ ਮਹਿਨਾਜ ਚੌਹਾਨ ਅਤੇ ਉਸਦੇ ਪਤੀ ਹਰਪ੍ਰੀਤ ਸਿੰਘ ਵੱਲੋਂ ਕਾਫੀ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਜਿਨ੍ਹਾਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾਂ ਦਰਜ਼ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਵੀ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲ਼ਾਫ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details