ਖੰਨਾ:ਇੱਕ ਪਾਸੇ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੰਜਾਬ ਵਿੱਚ 'ਚ ਨਸ਼ੇ ਦੀ ਤਸਕਰੀ ਉੱਤੇ ਨਕੇਲ ਕੱਸਣ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਤਸਕਰਾਂ ਵੱਲੋਂ ਬਿਨਾਂ ਡਰ ਅਤੇ ਖ਼ੌਫ਼ ਦੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਮਾਛੀਵਾੜਾ ਸਾਹਿਬ ਵਿਖੇ ਇੱਕ ਟਰਾਂਸਪੋਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਖੰਨਾ ਦੇ ਮਾਛੀਵਾੜਾ ਸਾਹਿਬ ਵਿਖੇ ਇੱਕ ਟਰਾਂਸਪੋਰਟਰ ਭੁੱਕੀ ਦੀ ਤਸਕਰੀ ਕਰਦਾ ਹੈ ,ਜਿਸਨੇ ਝਾਰਖੰਡ ਤੋਂ ਲੈ ਕੇ ਪੰਜਾਬ ਤੱਕ ਆਪਣਾ ਨੈੱਟਵਰਕ ਫੈਲਾਇਆ ਹੋਇਆ ਸੀ। ਉਕਤ ਤਸਕਰ ਝਾਰਖੰਡ ਦੇ ਰਾਂਚੀ ਤੋਂ ਸਸਤੇ ਭਾਅ 'ਤੇ ਭੁੱਕੀ ਆਪਣੇ ਟਰੱਕ 'ਚ ਲੋਡ ਮਾਲ ਅੰਦਰ ਲੁਕਾ ਕੇ ਲਿਆਉਂਦਾ ਸੀ। ਪੰਜਾਬ ਦੇ ਲੁਧਿਆਣਾ, ਨਵਾਂਸ਼ਹਿਰ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਿੰਨ ਗੁਣਾ ਵੱਧ ਰੇਟ ’ਤੇ ਸਪਲਾਈ ਕਰਦਾ ਸੀ। ਇਹ ਧੰਦਾ ਪਿਛਲੇ ਦੋ ਸਾਲਾਂ ਤੋਂ ਟਰਾਂਸਪੋਟਰ ਦੀ ਆੜ ਵਿੱਚ ਕੀਤਾ ਜਾ ਰਿਹਾ ਸੀ।
Khanna News: ਪੁਲਿਸ ਨੇ ਕਾਬੂ ਕੀਤਾ ਭੁੱਕੀ ਤਸਕਰ, ਝਾਰਖੰਡ ਤੋਂ ਪੰਜਾਬ 'ਚ ਕਰਦਾ ਸੀ ਸਪਲਾਈ
ਖੰਨਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਅਧੀਨ ਸਦਰ ਥਾਣਾ ਪੁਲਿਸ ਨੇ ਇੱਕ ਟਰਾਂਸਪੋਟਰ ਨੂੰ ਵੱਡੀ ਮਾਤਰਾ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਤਸਕਰ ਨੇ ਨਸ਼ਾਂ ਸਪਲਾਈ ਕਰ 2 ਸਾਲਾਂ 'ਚ ਵਾਧੂ ਜਾਇਦਾਦ ਬਣਾਈ ਹੈ, ਜਿਸ ਖਿਲਾਫ ਜਾਂਚ ਕੀਤੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਪੁਲਿਸ ਨੂੰ ਮਿਲੀ ਜਾਣਕਾਰੀ :ਪੁਲਿਸ ਨੇ ਦੱਸਿਆ ਕਿ ਇਸ ਕਾਰੋਬਾਰ ਤੋਂ ਮੁਲਜ਼ਮ ਨੇ ਲੱਖਾਂ ਰੁਪਏ ਦੀ ਚੱਲ-ਅਚੱਲ ਜਾਇਦਾਦ ਬਣਾਈ ਹੈ ਜਿਸ ਦੀ ਹੁਣ ਪੂਰੀ ਤਰ੍ਹਾਂ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜੋ ਬਣਦੀ ਕਾਰਵਾਈ ਹੋਈ ਉਸ ਨੂੰ ਅਮਲ ਵਿੱਚ ਲਿਆਉਂਦਾ ਜਾਵੇਗਾ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਕਾਕਾ,ਵਾਸੀ ਕਲਗੀਧਰ ਨਗਰ ਮਾਛੀਵਾੜਾ ਸਾਹਿਬ ਵੱਜੋਂ ਹੋਈ ਹੈ। ਜਿਸਦੇ ਕਬਜ਼ੇ 'ਚੋਂ 71 ਕਿੱਲੋ ਭੁੱਕੀ ਬਰਾਮਦ ਹੋਈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਪ੍ਰੋਬੇਸ਼ਨਲ ਡੀਐਸਪੀ ਮਨਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਹਿਲਾਂ ਮੁਲਜ਼ਮ ਦੇ ਘਰ ਛਾਪਾ ਮਾਰਿਆ। ਘਰ 'ਚੋਂ ਭੁੱਕੀ ਦੀ ਬੋਰੀ ਬਰਾਮਦ ਹੋਈ ਅਤੇ ਬਾਅਦ ਵਿੱਚ ਟਰੱਕ ਵਿੱਚੋਂ ਵੀ ਭੁੱਕੀ ਨਾਲ ਭਰੀ ਇੱਕ ਹੋਰ ਬੋਰੀ ਮਿਲੀ। ਇਸ ਦੌਰਾਨ ਪੁਲਿਸ ਨੇ ਨਸ਼ਾ ਤਸਕਰੀ ਲਈ ਵਰਤਿਆ ਜਾਂਦਾ ਟਰੱਕ ਵੀ ਕਬਜ਼ੇ 'ਚ ਲੈ ਲਿਆ ਹੈ।
- ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਸੀਐਮ ਮਾਨ ਦੀ ਹਦਾਇਤ- "ਝੋਨਾ ਬੀਜੋ", ਅੱਗਿਓਂ ਅੱਕੇ ਕਿਸਾਨਾਂ ਨੇ ਕਿਹਾ- "ਪਾਣੀ ਤਾਂ ਗਲ਼ ਤੱਕ ਖੜ੍ਹਾ, ਪਨੀਰੀ ਅਸੀਂ ਕੋਠੇ ਉਤੇ ਬੀਜ ਲਈਏ ?"
- ਬੱਸੀ ਪਠਾਣਾਂ ਮਾਰਗ ਉਤੇ ਮੈਡੀਕਲ ਵੇਸਟ ਕੀਤਾ ਡੰਪ, ਵੀਡੀਓ ਆਈ ਸਾਹਮਣੇ, ਵਿਧਾਇਕ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
- 23 ਜੁਲਾਈ ਨੂੰ ਸਾਬਕਾ ਸੈਨਿਕਾਂ ਦਾ ਦਿੱਲੀ 'ਚ ਹੋਵੇਗਾ ਵੱਡਾ ਇਕੱਠ, ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !
ਅਮੀਰ ਬਣਨ ਦੇ ਲਾਲਚ ਨੇ ਜੇਲ੍ਹ ਪਹੁੰਚਾਇਆ:ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਸਿਮਰਨਜੀਤ ਸਿੰਘ ਜਲਦੀ ਤੋਂ ਜਲਦੀ ਅਮੀਰ ਹੋਣਾ ਚਾਹੁੰਦਾ ਸੀ ਇਸ ਕਾਰਨ ਉਸ ਨੇ ਨਸ਼ਾ ਤਸਕਰੀ ਦਾ ਧੰਦਾ ਅਪਣਾਇਆ ਅਤੇ ਇਸ ਸ਼ੋਂਕ ਨੇ ਇਸ ਨੂੰ ਜੇਲ੍ਹ ਪਹੁੰਚਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸਿਮਰਨਜੀਤ ਸਿੰਘ ਆਪਣੇ ਟਰੱਕ ਰਾਹੀਂ ਰਾਂਚੀ ਤੋਂ ਮਾਲ ਪੰਜਾਬ ਲਿਆਉਂਦਾ ਸੀ। ਉਸਨੇ ਭੁੱਕੀ ਸਪਲਾਈ ਕਰਨੀ ਸ਼ੁਰੂ ਕਰ ਦਿੱਤਾ,ਜਦੋਂ ਦੇਖਿਆ ਇਸ ਧੰਦੇ ਅੰਦਰ ਮੁਨਾਫਾ ਹੋ ਰਿਹਾ ਹੈ ਤਾਂ ਹਰੇਕ ਗੇੜੇ ਭੁੱਕੀ ਲਿਆਉਣ ਲਈ ਲੱਗਾ ਰਹਿੰਦਾ। ਦੋ ਸਾਲਾਂ ਤੋਂ ਉਹ ਇਹ ਧੰਦਾ ਕਰਦਾ ਆ ਰਿਹਾ ਸੀ, ਬੈਂਕ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰੇਗੀ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ। ਬੈਂਕ ਖਾਤਿਆਂ ਵਿੱਚ ਕਿੰਨੀ ਰਕਮ ਦਾ ਲੈਣ-ਦੇਣ ਹੋਇਆ, ਕਿੱਥੋਂ ਕਿੱਥੋਂ ਹੋਇਆ। ਇਸ ਦਾ ਪਤਾ ਲਗਾਇਆ ਜਾਵੇਗਾ। ਜੱਦੀ ਜਾਇਦਾਦ ਤੋਂ ਇਲਾਵਾ ਮੁਲਜ਼ਮ ਦੀਆਂ ਬਾਕੀ ਸਾਰੀਆਂ ਜਾਇਦਾਦਾਂ ਕਿੱਥੋਂ ਬਣੀਆਂ ਹਨ, ਇਸਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਡਰੱਗ ਤਸਕਰੀ ਤੋਂ ਹੁਣ ਤੱਕ ਕਮਾਈ ਡਰੱਗ ਮਨੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ।