ਖੰਨਾ:ਐਜੂਕੇਸ਼ਨ ਹੱਬ ਜੀਟੀਬੀ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਸਟੇਟ ਜੀਐਸਟੀ ਦੀ ਛਾਪੇਮਾਰੀ ਹੋਈ। ਇਹ ਰੇਡ ਸ਼ਹਿਰ ਦੇ ਨਾਮਵਰ ਆਈਲੈਟਸ ਸੈਂਟਰ ਮਾਈਂਡ ਮੇਕਰ ਵਿਖੇ ਕੀਤੀ ਗਈ। ਜੀਐਸਟੀ ਵਿਭਾਗ ਦੀ ਟੀਮ ਕਈ ਘੰਟੇ ਇਸ ਸੈਂਟਰ ਵਿੱਚ ਮੌਜੂਦ ਰਹੀ। ਪਹਿਲਾਂ ਸੈਂਟਰ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ। ਕੰਪਿਊਟਰਾਈਜਡ ਰਿਕਾਰਡ ਵੀ ਦੇਖਿਆ ਗਿਆ। ਕਿਤਾਬਾਂ ਦੇ ਹਿਸਾਬ ਕਿਤਾਬ ਦੇਖੇ ਗਏ। ਸ਼ਾਮ ਨੂੰ ਰਵਾਨਾ ਹੁੰਦੇ ਹੋਏ ਟੀਮ ਸੈਂਟਰ ਦਾ ਕਾਫੀ ਰਿਕਾਰਡ ਗੱਠੜੀ 'ਚ ਬੰਨ੍ਹ ਕੇ ਨਾਲ ਲੈ ਗਈ। ਇਸ ਵਿੱਚ ਸੀਪੀਯੂ ਵੀ ਜ਼ਬਤ ਕੀਤਾ ਗਿਆ। ਜਾਣਕਾਰੀ ਅਨੁਸਾਰ ਖੰਨਾ ਤੋਂ ਆਈ ਜੀਐਸਟੀ ਵਿਭਾਗ ਦੀ ਟੀਮ ਨੇ ਜੀਟੀਬੀ ਮਾਰਕੀਟ ਵਿੱਚ ਮਾਈਂਡ ਮੇਕਰ ਇੰਸਟੀਚਿਊਟ ਵਿਖੇ ਛਾਪਾ ਮਾਰਿਆ। ਇਹ ਸੰਸਥਾ ਕਾਫੀ ਪੁਰਾਣੀ ਹੈ।
ਇਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇੱਥੇ ਪੜ੍ਹਾਈ ਅਤੇ ਵੀਜੇ ਲਗਾਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਟੀਮ ਨੇ ਪਹੁੰਚਦਿਆਂ ਹੀ ਪਹਿਲਾਂ ਗਰਾਊਂਡ ਫਲੋਰ 'ਤੇ ਸਟਾਫ ਨੂੰ ਬੁਲਾ ਲਿਆ ਫਿਰ ਸੰਸਥਾ ਵਿੱਚ ਲੱਗੇ ਕੰਪਿਊਟਰਾਂ ਅੰਦਰ ਦਰਜ ਰਿਕਾਰਡ ਦੀ ਜਾਂਚ ਕੀਤੀ ਗਈ। ਖਾਤਿਆਂ ਦੀਆਂ ਕਾਪੀਆਂ ਦੇਖੀਆਂ ਗਈਆਂ। ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਵੀ ਰਿਕਾਰਡ ਦੀ ਜਾਂਚ ਕੀਤੀ ਗਈ। ਸ਼ਾਮ ਨੂੰ ਛਾਪੇਮਾਰੀ ਤੋਂ ਬਾਅਦ ਜਾਂਦੇ ਸਮੇਂ ਟੀਮ ਰਿਕਾਰਡ ਅਤੇ ਸੀ.ਪੀ.ਯੂ. ਆਪਣੇ ਨਾਲ ਲੈ ਗਈ। ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਨੇ ਕੈਮਰਿਆਂ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। ਬਸ ਇਹੀ ਕਿਹਾ ਕਿ ਇਹ ਰੁਟੀਨ ਮੈਟਰ ਹੈ। ਕੋਈ ਟਿੱਪਣੀ ਨਹੀਂ ਕੀਤੀ ਗਈ। ਜੀਐਸਟੀ ਵਿਭਾਗ ਦੇ ਅਧਿਕਾਰੀ