ਲੁਧਿਆਣਾ:ਲੁਧਿਆਣਾ ਦੀ ਜੋਤਸ਼ਨਾ ਜੈਨ ਨੇ ਵੀ ਇੱਕ ਸਮਾਜ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਹੈ ।ਲੜਕੀ ਦੇ ਵਲੋਂ ਆਪਣੇ ਘਰ ਚੋਂ ਹੀ ਕੈਮੀਕਲ ਮੁਕਤ ਚੀਜ਼ਾਂ ਬਣਾਈਆਂ ਗਈਆਂ ਹਨ।ਉਸ ਵਲੋਂ ਘਰ ਵਿੱਚ ਵਰਤਿਆ ਜਾਣ ਵਾਲਾ ਹਰ ਸਮਾਨ ਖੁਦ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ।
ਜੋਤਸ਼ਨਾ ਨੇ ਦੱਸਿਆ ਕਿ ਉਸਨੂੰ ਕੈਮੀਕਲ ਵਾਲੇ ਬਰੈਂਡਾਂ ਤੋਂ ਨਫਰਤ ਹੈ ਜਿਸ ਕਰਕੇ ਉਸ ਵਲੋਂ ਰੋਜ਼ਾਨਾ ਘਰ ਦੀ ਵਰਤੋਂ ਵਾਲਾ ਸਮਾਨ ਭਾਵੇਂ ਉਹ ਤੁਹਾਡੇ ਚਿਹਰੇ ਨਾਲ ਸਬੰਧਿਤ ਹੋਵੇ ਜਾਂ ਫਿਰ ਖਾਣ-ਪੀਣ ਨਾਲ ਹਰ ਚੀਜ਼ ਉਸ ਵੱਲੋਂ ਆਪਣੇ ਘਰ ਦੇ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੋਤਸ਼ਨਾ ਜੈਨ ਵੱਲੋਂ ਟੂਥਪੇਸਟ ,ਹੇਅਰ ਆਇਲ,ਸ਼ੈਪੂ ਅਤੇ ਹੋਰ ਖਾਣ ਪੀਣ ਵਾਲੀ ਵਸਤੂਆਂ ਤਿਆਰ ਕੀਤੀਆਂ ਗਈਆਂ ਨੇ ਇੱਥੇ ਇਹ ਵੀ ਦੱਸ ਦੇਈਏ ਕਿ ਜੋਤਸ਼ਨਾ ਜੈਨ ਦਾ ਪਰਿਵਾਰ ਘਰ ਵਿੱਚ ਵੀ ਇਹੀ ਬਣਾਈਆਂ ਗਈਆਂ ਚੀਜਾਂ ਦਾ ਇਸਤੇਮਾਲ ਕਰਦਾ ਹੈ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਘਰ ਦੇ ਵਿੱਚ ਪਲਾਸਟਿਕ ਵੀ ਬੈਨ ਕੀਤਾ ਹੋਇਆ ਹੈ।