ਲੁਧਿਆਣਾ: ਭਾਜਪਾ ਦੇ ਕੌਮੀ ਪ੍ਰਧਾਨ (BJP national president) ਜੇਪੀ ਨੱਢਾ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਪਹੁੰਚੇ। ਸਭ ਤੋਂ ਪਹਿਲਾਂ ਉਹ ਈ ਰਿਕਸ਼ਾ ‘ਤੇ ਬੈਠ ਕੇ ਤੰਗ ਗਲੀਆਂ ‘ਚੋਂ ਹੁੰਦੇ ਹੋਏ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ (The ancestral home of Shaheed Sukhdev Thapar) ਨੌਘਰਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ਹੀਦ ਸੁਖਦੇਵ ਥਾਪਰ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਵੱਡੀ ਤਾਦਾਦ ‘ਚ ਭਾਜਪਾ ਦੇ ਵਰਕਰਾਂ (BJP workers) ਵੱਲੋਂ ਜੇ.ਪੀ.ਨੱਢਾ ਦਾ ਸਵਾਗਤ ਕੀਤਾ ਗਿਆ।
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਪਹੁੰਚੇ ਜੇਪੀ ਨੱਢਾ ਇਸ ਮੌਕੇ ਜੇ.ਪੀ. ਨੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਸ਼ਹੀਦ ਸੁਖਦੇਵ ਥਾਪਰ (Shaheed Sukhdev Thapar) ਨੇ ਦੇਸ਼ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਸੂਰਮੇ ਉਸ ਸਮੇਂ ਕੁਰਬਾਨਾਂ ਨਾ ਦਿੰਦੇ ਤਾਂ ਅੱਜ ਵੀ ਭਾਰਤ ਗੁਲਾਮ ਦੇਸ਼ ਹੋਣਾ ਸੀ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਜੀਵਨ ਤੋਂ ਸਾਰਿਆ ਨੂੰ ਸੇਧ ਲੈਣ ਦੀ ਵੀ ਗੱਲ ਕਹੀ ਹੈ।
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਪਹੁੰਚੇ ਜੇਪੀ ਨੱਢਾ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਜੋ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਘੱਟ ਉਮਰਾਂ ਦੇ ਵਿੱਚ ਇਨ੍ਹਾਂ ਨੇ ਦੇਸ਼ ਦੇ ਲਈ ਬਲੀਦਾਨ ਦੇ ਦਿੱਤਾ। ਉਨ੍ਹਾਂ ਕਿਹਾ ਅੰਗਰੇਜ਼ੀ ਹਕੂਮਤ ਦੌਰਾਨ ਜੋ ਡਰ ਦਾ ਮਾਹੌਲ ਸੀ, ਉਸ ਨੂੰ ਉਨ੍ਹਾਂ ਨੇ ਖਟਤਮ ਕੀਤਾ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਹੀਦੀ ਸਾਡੇ ਲਈ ਪ੍ਰੇਰਨਾ ਹੈ ਅਤੇ ਮੈਨੂੰ ਵੀ ਇੱਥੇ ਆ ਕੇ ਪ੍ਰੇਰਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਜੋ ਸ਼ਹੀਦਾਂ ਦੇ ਦੇਸ਼ ਲਈ ਕੁਰਬਾਨੀ ਦਿੱਤੀ ਉਸ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ।
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਪਹੁੰਚੇ ਜੇਪੀ ਨੱਢਾ ਉੱਥੇ ਹੀ ਦੂਜੇ ਪਾਸੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਿਕ ਮੈਬਰਾਂ ਨੇ ਜੇ.ਪੀ. ਨੱਢਾ ਦੇ ਨਾਂ ਇੱਕ ਮੰਗ ਪੱਤਰ ਦਿੱਤਾ, ਜਿਸ ਵਿੱਚ ਉਨ੍ਹਾਂ ਦੀ ਪੁਸ਼ਤੈਨੀ ਰਿਹਾਇਸ਼ ਦਾ ਸੁੰਦਰੀ ਕਰਨ, ਰਸਤਾ ਵੱਡਾ ਕਰਨ ਲਈ ਜ਼ਮੀਨ ਐਕਵਾਇਰ ਕਰਨ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਨਾਂ ‘ਤੇ ਯੂਨੀਵਰਸਿਟੀ (University) ਦੇ ਵਿੱਚ ਇੱਕ ਚੇਅਰ ਰੱਖਣ ਨਾਲ ਹੀ ਸੁਖਦੇਵ ਥਾਪਰ ਦੇ ਨਾਂ ਦੀ ਡਾਕ ਟਿਕਟ ਜਾਰੀ ਕਰਨ ਅਤੇ ਲੁਧਿਆਣਾ ਤੋਂ ਸ਼ਹੀਦ ਸੁਖਦੇਵ ਦੇ ਨਾਂ ‘ਤੇ ਇੱਕ ਟ੍ਰੇਨ ਚਲਾਉਣ ਦੀ ਵੀ ਮੰਗ ਕੀਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸ਼ਹੀਦਾਂ ਦੀ ਕੁਰਬਾਨੀ ਯਾਦ ਰਹੇ।
ਇਹ ਵੀ ਪੜ੍ਹੋ:ਜਾਖੜ ਨੇ ਕਾਂਗਰਸ ਨੂੰ ਕੀਤਾ 'Good Bye'