ਪੰਜਾਬ

punjab

ETV Bharat / state

ਪੱਤਰਕਾਰ ਵੱਲੋਂ ਪਛਾਣਪੱਤਰ ਦੀ ਦੁਰਵਰਤੋਂ - ਦੌਰਾਨ ਪੁਲਿਸ

ਲੁਧਿਆਣਾ ਵਿਚ ਇਕ ਪੱਤਰਕਾਰ ਦੁਆਰਾ ਆਪਣੇ ਕਾਰਡ ਦੀ ਦੁਰਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਡ ਦਿੱਲੀ ਦੇ ਕਿਸੇ ਅਦਾਰੇ ਦਾ ਹੈ। ਜਿਸ ਦੀ ਮੁਨਿਆਦ 2050 ਤੱਕ ਹੈ। ਇਥੋਂ ਸਪਸ਼ਟ ਹੁੰਦਾ ਹੈ ਕਿ ਇਹ ਪਛਾਣਪੱਤਰ ਡੁਪਲੀਕੇਟ ਬਣਿਆ ਹੋਇਆ ਹੈ।

ਪੱਤਰਕਾਰ ਨੇ ਕਾਰਡ ਦੀ ਕੀਤੀ ਦੁਰਵਰਤੋ
ਪੱਤਰਕਾਰ ਨੇ ਕਾਰਡ ਦੀ ਕੀਤੀ ਦੁਰਵਰਤੋ

By

Published : May 22, 2021, 9:59 PM IST

ਲੁਧਿਆਣਾ:ਬਸਤੀ ਜੋਧੇਵਾਲ ਪੁਲਿਸ ਵੱਲੋਂ ਲਾਕਡਾਉਣ ਨੂੰ ਲੈਕੇ ਬਸਤੀ ਚੌਕ ਵਿਖੇ ਨਾਕਾ ਲਗਾਇਆ ਹੋਇਆ ਸੀ।ਇਸ ਦੌਰਾਨ ਨਾਕੇ ਦੌਰਾਨ ਪੁਲਿਸ ਵੱਲੋਂ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਉਸਦੇ ਕਾਗਜ਼ ਚੈਕ ਕੀਤੇ। ਜੋ ਚਾਲਕ ਵੱਲੋਂ ਮੌਕੇ ਪਰ ਪੇਸ਼ ਨਾ ਕੀਤੇ ਗਏ।ਇਸ ਵਜੋਂ ਪੁਲਿਸ ਨੇ ਐਕਟਿਵਾ ਬੰਦ ਕਰ ਦਿੱਤੀ, ਫਿਰ ਆਪਣੇ ਆਪ ਨੂੰ ਕਥਿਤ ਪੱਤਰਕਾਰ ਕਹਿਣ ਵਾਲਾ ਵਿਅਕਤੀ ਹੀਸ਼ੇਕ ਲੂਣਿਆ ਮੌਕੇ ਪਰ ਪੁੱਜ ਪੁਲਿਸ ਅਤੇ ਲੋਕਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ।

ਪੁਲਿਸ ਨੂੰ ਧੱਕੇ ਨਾਲ ਚਲਾਨ ਕੱਟਣ ਨੂੰ ਕਹਿਣ ਲੱਗਾ। ਆਪਣੇੇ ਆਈਡੀ ਕਾਰਡ ਦਾ ਗਲਤ ਇਸਤੇਮਾਲ ਕਰਨ ਲੱਗ ਪਿਆ। ਲੋਕਾਂ ਦੀ ਭੀੜ ਜਮਾ ਹੋ ਗਈ। ਉੱਥੇ ਮੌਕੇ ਉਤੇ ਲੰਘ ਰਹੇ ਪੱਤਰਕਾਰ ਵੱਲੋਂ ਜਦੋਂ ਇਸਨੂੰ ਸਮਝਾਇਆ ਤਾਂ ਉਸ ਨਾਲ ਵੀ ਲੜਨ ਅਤੇ ਗਾਲਾਂ ਕੱਢਣ ਲੱਗ ਪਿਆ।

ਪੱਤਰਕਾਰ ਨੇ ਕਾਰਡ ਦੀ ਕੀਤੀ ਦੁਰਵਰਤੋ

ਪੁਲਿਸ ਅਧਿਕਾਰੀ ਮਹੁੰਮਦ ਜੈਮਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਸਦੇ ਕਾਰਡ ਦੀ ਜਾਂਚ ਕਰ ਇਸ ਉਤੇ ਬਣਦੀ ਕਾਰਵਾਈ ਕੀਤੀ ਜਾਏਗੀ।ਇਸ ਕਾਰਡ ਬਾਰੇ ਇੱਕ ਗੱਲ ਦੇਖਣ ਵਿਚ ਆਈ ਕਿ ਪ੍ਰੈਸ ਦਾ ਕਾਰਡ ਦਿੱਲੀ ਦੇ ਅਦਾਰੇ ਤੋਂ ਬਣਿਆ ਹੋਇਆ ਹੈ।ਜਿਸ ਦੀ ਮਿਆਦ 2050 ਤੱਕ ਹੈ ਜਦੋਂ ਕਿ ਪ੍ਰੈੱਸ ਦੇ ਕਾਰਡ ਦੀ ਮਿਆਦ ਇੰਨੀਂ ਨਹੀਂ ਹੁੰਦੀ।
ਇਹ ਵੀ ਪੜੋ:24 ਮਈ ਤੋਂ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ

ABOUT THE AUTHOR

...view details