ਲੁਧਿਆਣਾ: ਕੈਪਟਨ ਸਰਕਾਰ ਨੇ ਇੱਕ ਹਫ਼ਤੇ ’ਚ ਨਸ਼ਾ ਖਤਮ ਕਰ ਦੀ ਗੱਲ ਕਹੀ ਸੀ ਪਰ ਅੱਜ ਵੀ ਪੰਜਾਬ ’ਚ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ ਤੇ ਆਏ ਦਿਨ ਕਈ ਨੌਜਵਾਨ ਇਸ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਸਮਰਾਲਾ ਅਧੀਨ ਪੈਂਦੇ ਪਿੰਡ ਚਾਵਾਂ ਦਾ ਹੈ ਜਿਥੇ ਨਿੱਜੀ ਟੀ.ਵੀ. ਚੈਨਲ ’ਚ ਕੰਮ ਕਰਨ ਵਾਲੇ ਦੱਸੇ ਜਾ ਰਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ ਵੱਜੋਂ ਹੋਈ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜੋ: ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਦਾ ਕੀਤਾ ਆਯੋਜਨ
ਮ੍ਰਿਤਕ ਹਰਿੰਦਰ ਸਿੰਘ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਮੇਰਾ ਪੁੱਤਰ ਨਸ਼ਾ ਛਡਾਓ ਕੇਂਦਰ ’ਚੋਂ ਬਾਹਰ ਆਇਆ ਸੀ ਤੇ ਪਰ ਆਉਂਦੇ ਹੀ ਉਸ ਨੇ ਪਿੰਡ ਦੇ ਹੀ ਇੱਕ ਲੜਕੇ ਤੋਂ ਨਸ਼ੇ ਲੈ ਲਿਆ, ਜਿਸ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋ ਗਈ।