ਪੰਜਾਬ

punjab

ETV Bharat / state

Punjab and Jammu Police Joint Action: ਪੰਜਾਬ ਅਤੇ ਜੰਮੂ ਪੁਲਿਸ ਦਾ ਸਾਂਝਾ ਐਕਸ਼ਨ, ਕਰੋੜਾਂ ਦੀ ਡਰੱਗ ਮਨੀ ਤੇ ਜਾਅਲੀ ਨੰਬਰ ਪਲੇਟਾਂ ਸਮੇਤ ਇੱਕ ਕਾਬੂ - Action Against drug smuggler

ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ ਪੰਜਾਬ ਅਤੇ ਜੰਮੂ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਾਨ ਦੌਰਾਨ ਇੱਕ ਵਿਅਕਤੀ ਨੂੰ ਕਰੋੜਾਂ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਿਸ ਕੋਲੋਂ ਵਾਹਨਾਂ ਦੀਆਂ 38 ਦੇ ਕਰੀਬ ਜਾਅਲੀ ਨੰਬਲ ਪਲੇਟਾਂ ਵੀ ਬਰਾਮਦ ਹੋਈਆਂ ਹਨ। (Punjab and Jammu Police Joint Action)

Punjab and Jammu Police Joint Action
Punjab and Jammu Police Joint Action

By ETV Bharat Punjabi Team

Published : Oct 11, 2023, 10:34 AM IST

ਲੁਧਿਆਣਾ: ਪੰਜਾਬ ਪੁਲਿਸ ਵਲੋਂ ਨਸ਼ੇ 'ਤੇ ਨਕੇਲ ਕੱਸਣ ਲਈ ਵੱਡੇ ਪੱਧਰ 'ਤੇ ਸੂਬੇ 'ਚ ਐਕਸ਼ਨ ਕੀਤੇ ਜਾ ਰਹੇ ਹਨ। ਜਿਸ 'ਚ ਕਈ ਨਸ਼ਾ ਤਸਕਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਦੇ ਚੱਲਦਿਆਂ ਲੁਧਿਆਣਾ ਦਿਹਾਤੀ ਮੁੱਲਾਂਪੁਰ ਦਾਖਾ ਦੇ ਮੁਹੱਲਾ ਦਸ਼ਮੇਸ਼ ਨਗਰ ਵਿੱਚ ਜੰਮੂ ਕਸ਼ਮੀਰ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਟੀਮ ਲੁਧਿਆਣਾ ਵੱਲੋਂ ਏਆਈਜੀ ਸਿਮਰਤ ਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਕੋਠੀ ਵਿੱਚ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। (Punjab and Jammu Police Joint Action) (Action Against drug smuggler)

ਡੀਜੀਪੀ ਪੰਜਾਬ ਨੇ ਕੀਤੀ ਪੁਸ਼ਟੀ: ਇਸ ਦੀ ਪੁਸ਼ਟੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਕੀਤੀ ਗਈ ਹੈ। ਇਸ ਮੌਕੇ 'ਤੇ ਜੰਮੂ ਪੁਲਿਸ ਅਤੇ ਕਾਊਂਟਰ ਇੰਟੈਲੀਜਸ ਦੀ ਟੀਮ ਨਾਲ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ, ਡੀਐਸਪੀ ਰਾਖਾ ਅਮਨਦੀਪ ਸਿੰਘ ਵੀ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਹੋਏ ਸਨ। (inter state narcotic network)

ਜੰਮੂ ਤੇ ਪੰਜਾਬ ਪੁਲਿਸ ਦਾ ਸਾਂਝਾ ਆਪ੍ਰੇਸ਼ਨ: ਜਾਣਕਾਰੀ ਮੁਤਾਬਿਕ ਜੰਮੂ ਕਸ਼ਮੀਰ ਪੁਲਿਸ ਦੇ ਥਾਣਾ ਰਾਮਬਣ ਵਿੱਚ ਕੁਝ ਦਿਨ ਪਹਿਲਾਂ 30 ਕਿਲੋ ਕੋਕੀਨ ਦੀ ਖੇਪ ਬਰਾਮਦ ਕੀਤੀ ਸੀ, ਉਸੇ ਲੜੀ ਦੇ ਤਹਿਤ ਜੰਮੂ ਕਸ਼ਮੀਰ ਪੁਲਿਸ ਨੇ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਟੀਮ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕਰਦਿਆਂ ਮੁੱਲਾਂਪੁਰ ਸਥਿਤ ਮਨਜੀਤ ਸਿੰਘ ਨਾਮੀ ਵਿਅਕਤੀ ਦੀ ਕੋਠੀ 'ਤੇ ਛਾਪੇਮਾਰੀ ਕਰਕੇ ਕਰੋੜਾਂ ਦੀ ਨਗਦੀ ਬਰਾਮਦ ਕੀਤੀ ਹੈ। ਮਨਜੀਤ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਇਸ ਤੋਂ ਇਲਾਵਾ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਆਈਡੀ ਕਾਰਡ ਅਤੇ ਪੈਸਿਆਂ ਦੀ ਗਿਣਤੀ ਵਾਲੀ ਮਸ਼ੀਨ ਤੇ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ। ਉਸ ਨੇ ਪੈਸੇ ਘਰ 'ਚ ਦੀਵਾਨ ਬੈਡ 'ਚ ਲੁਕਾ ਕੇ ਰੱਖੇ ਹੋਏ ਸਨ।

ਕਰੋੜਾਂ ਦੀ ਡਰੱਗ ਮਨੀ ਹੋਈ ਬਰਾਮਦ: ਇਸ ਮਾਮਲੇ ਚ ਪੰਜਾਬ ਦੇ ਡੀ ਜੀ ਪੀ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਹੈ। ਤੜਕਸਾਰ ਮੁੱਲਾਂਪੁਰ 'ਚ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕੀਤੀ ਗਈ, ਜਿਸ 'ਚ 4.94 ਕਰੋੜ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ, ਜਦਕਿ ਇੱਕ ਪਿਸਤੌਲ ਵੀ ਮੁਲਜ਼ਮ ਕੋਲੋਂ ਪੁਲਿਸ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਦੇ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ 'ਚ ਪੁਲਿਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਸਬੰਧੀ ਅੱਜ ਡੀਜੀਪੀ ਪ੍ਰੈਸ ਨੂੰ ਸੰਬੋਧਿਤ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕੀਤੇ ਤਸਕਰ ਤੋਂ ਪੁੱਛਗਿੱਛ ਦੌਰਾਨ ਹੀ ਇਸ ਖ਼ੇਪ ਦੇ ਲਿੰਕ ਲੁਧਿਆਣਾ ਤੋਂ ਜੁੜੇ ਮਿਲੇ ਹਨ।

ABOUT THE AUTHOR

...view details