ਲੁਧਿਆਣਾ:ਆਮ ਆਦਮੀ ਪਾਰਟੀ ਵਲੋਂ ਇਕ ਵਿਧਾਇਕ ਇਕ ਪੈਨਸ਼ਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਟ ਪਹੁੰਚ ਚੁੱਕਾ ਹੈ। ਲੁਧਿਆਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਨਾਲ 5 ਹੋਰ ਸਾਬਕਾ ਵਿਧਾਇਕਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਇਸ ਨੂੰ ਚੈਲੇਂਜ ਕੀਤਾ ਸੀ ਜਿਸ ਤੇ ਅੱਜ ਹਾਈਕੋਰਟ ਦੇ ਵਿਚ ਸੁਣਵਾਈ ਹੋਈ ਅਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈਕੇ ਹੁਣ ਸਿਆਸਤ ਵੀ ਗਰਮਾਉਂਦੀ ਵਿਖਾਈ ਦੇ ਰਹੀ ਹੈ। ਇਸ ਮਾਮਲੇ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਗਿੱਲ ਹਲਕੇ ਤੋਂ ਵਿਧਾਇਕ ਵੱਲੋਂ ਸਵਾਲ ਖੜੇ ਕੀਤੇ ਹਨ।
ਇਕ ਪੈਨਸ਼ਨ ਮਾਮਲੇ 'ਤੇ ਬੋਲੇ ਆਪ ਵਿਧਾਇਕ, ਕਿਹਾ ਕਾਂਗਰਸੀਆਂ ਨੂੰ ਸਬਰ ਨਹੀਂ - ਇਕ ਪੈਨਸ਼ਨ ਮਾਮਲੇ ਤੇ ਸਿਆਸਤ
ਪੰਜਾਬ ਦੇ ਸਾਬਕਾ ਵਿਧਾਇਕਾਂ ਵਲੋਂ ਇਕ ਪੈਨਸ਼ਨ ਨੂੰ ਹਾਈਕੋਰਟ ਵਿਚ ਚੈਲੇਂਜ ਕਰਨ ਦਾ ਮਾਮਲੇ ਤੇ ਸਿਆਸਤ ਤੇਜ਼ ਹੋ ਗਈ ਹੈ। ਲੁਧਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਨੇ ਪੰਜਾਬ ਹਰਿਆਣਾ ਹਾਈਕੋਟ ਦਾ ਦਰਵਾਜ਼ਾ ਖੜਕਾਇਆ ਸੀ ਉਸ ਤੇ ਆਪ ਵਿਧਾਇਕ ਨੇ ਕਿਹਾ ਇਨ੍ਹਾਂ ਨੂੰ ਸਬਰ ਨਹੀਂ ਹੈ।
ਗਿੱਲ ਹਲਕੇ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਇਕ ਵਾਰ ਵਿਧਾਇਕ ਬਣਨ 'ਤੇ ਹੀ ਬਹੁਤ ਮਾਣ ਸਨਮਾਨ ਮਿਲਦਾ ਹੈ ਗੱਡੀਆਂ ਮਿਲਦੀਆਂ ਨੇ ਚੰਗੀ ਤਨਖਾਹ ਵੀ ਮਿਲਦੀ ਹੈ ਪਰ ਉਨ੍ਹਾਂ ਕਿਹਾ ਕੇ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ 75 ਸਾਲ ਲੁੱਟਿਆ ਹੈ ਇਸ ਦੇ ਬਾਵਜੂਦ ਵੀ ਰੱਜਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਬਰ ਨਹੀਂ ਹੈ, ਉਨ੍ਹਾਂ ਪਟੀਸ਼ਨ ਦਾਖਿਲ ਕਰਨ ਵਾਲੇ ਸਾਬਕਾ ਵਿਧਾਇਕਾਂ ਚ ਸ਼ਾਮਿਲ ਕਾਂਗਰਸ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 5 ਵਾਰ ਵਿਧਾਇਕ ਰਹੇ ਪਰ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਕੀਤਾ ਨਾ ਲੋਕਾਂ ਚ ਵਿਚਰੇ ਉਨ੍ਹਾਂ ਕਿਹਾ ਕਿ ਉਸ ਨੂੰ ਘਰੇ ਬੈਠੇ ਨੂੰ ਹੀ ਲੋਕ ਵੋਟਾਂ ਪਾਉਂਦੇ ਰਹੇ ਹਨ। ਉਹ ਕਦੇ ਚੋਣ ਪ੍ਰਚਾਰ ਕਰਨ ਨਹੀਂ ਗਏ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾੜੀ ਗੱਲ ਹੈ।
ਇਹ ਵੀ ਪੜ੍ਹੋ:-ਵੱਡੀ ਖ਼ਬਰ: ਜੇਲ੍ਹ ਵਿੱਚ ਬੰਦ ਮੂਸੇਵਾਲਾ ਦੇ ਕਾਤਲਾਂ ਕੋਲੋਂ ਮੋਬਾਇਲ ਫੋਨ ਬਰਾਮਦ