ਲੁਧਿਆਣਾ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਲੁਧਿਆਣਾ ਪਹੁੰਚ ਕੇ ਗੁਰੂ ਨਾਨਕ ਹੱਟੀ ਦਾ ਜ਼ਾਇਜਾ ਲਿਆ। ਗੁਰੂ ਨਾਨਕ ਦੀ ਹੱਟੀ 'ਚ ਲੋਕਾਂ ਨੂੰ ਸਸਤੀ ਸਬਜ਼ੀਆਂ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਗੁਰੂ ਨਾਨਕ ਦੀ ਹੱਟੀ ਨੂੰ ਬੀਬੀ ਵਿਪਨਪ੍ਰੀਤ ਕੌਰ ਨੇ ਸੰਗਤ ਨਾਲ ਮਿਲ ਕੇ ਸ਼ੁਰੂ ਕੀਤਾ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਲੌਕਡਾਊਨ ਦੌਰਾਨ ਹਰ ਸੰਸਥਾ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ ਗਈ ਹੈ। ਮੁਫ਼ਤ ਮਾਸਕ, ਲੰਗਰ ਸੇਵਾ, ਮੁਫਤ ਕਿੱਟਾਂ ਦੀ ਸੇਵਾ ਆਦਿ ਸੇਵਾ ਨਿਭਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਗੁਰੂ ਨਾਨਕ ਦੀ ਹੱਟੀ ਦੇ ਨਾਮ ਤੋਂ ਬੀਬੀ ਵਿਪਨਪ੍ਰੀਤ ਕੌਰ ਨੇ ਸੇਵਾ ਸ਼ੁਰੂ ਕੀਤੀ ਹੈ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਹੱਟੀ 'ਤੇ ਰਾਸ਼ਨ ਸਬਜ਼ੀਆਂ ਨੂੰ ਲਾਗਤ ਦੇ ਹਿਸਾਬ ਤੋਂ ਘੱਟ ਦਾਮ 'ਤੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਹਰ ਕਿਸੇ ਨੂੰ ਕਰਨ ਦੀ ਲੋੜ ਹੈ।