ਪੰਜਾਬ

punjab

ETV Bharat / state

ਸਟਾਫ ਦੀ ਕਮੀ ਨਾਲ ਜੂਝ ਰਹੀਆਂ ਜੇਲ੍ਹਾਂ, ਬਣ ਰਹੀਆਂ ਨਸ਼ਾ ਤਸਕਰੀ ਤੇ ਗੈਂਗਵਾਰ ਦਾ ਅੱਡਾ - drug trafficking and gang wars

ਪੰਜਾਬ ਦੀਆਂ ਜੇਲ੍ਹਾਂ ਸਟਾਫ ਦੀ ਕਮੀ ਨਾਲ ਜੂਝ ਰਹੀਆਂ ਹਨ, ਜੇਲ੍ਹਾਂ 'ਚ ਸਮਰੱਥਾ ਤੋਂ ਵੱਧ ਕੈਦੀ ਹਨ ਪਰ ਸਟਾਫ ਸਮਰੱਥਾ ਨਾਲੋਂ ਕਿਤੇ ਘੱਟ ਹਨ। ਪੰਜਾਬ ਲਈ ਖ਼ਤਰੇ ਦੀ ਘੰਟੀ, ਗੈਂਗ ਅਤੇ ਨਸ਼ੇ ਦੀ ਤਸਕਰੀ ਜੇਲ੍ਹਾਂ ਚੋਂ ਕੰਟਰੋਲ ਹੋ ਰਹੀ ਹੈ।ਮਹੀਨਿਆਂ 'ਚ ਪੰਜਾਬ ਦੀਆਂ ਜੇਲ੍ਹਾਂ ਚੋਂ ਇੱਕ ਹਜ਼ਾਰ ਤੋਂ ਵੱਧ ਮੋਬਾਇਲ ਬਰਾਮਦ ਹੋਏ ਹਨ।

By

Published : Jun 6, 2022, 6:47 PM IST

ਲੁਧਿਆਣਾ: ਪੰਜਾਬੀਆਂ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ 'ਚ ਰਹਿੰਦੀਆਂ ਹਨ ਕਦੀ ਗੈਂਗਵਾਰ ਅਤੇ ਕਦੇ ਨਸ਼ੇ ਅਤੇ ਕਦੇ ਮੋਬਾਇਲ ਦੀ ਬਰਾਮਦਗੀ ਨੂੰ ਲੈ ਕੇ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਵਿੱਚ ਬੀਤੇ ਇਕ ਦਹਾਕੇ ਅੰਦਰ ਨਸ਼ੇ ਦੇ ਵਧ ਰਹੇ ਪਸਾਰ 'ਤੇ ਜੁਰਮ ਦਾ ਜੇਲ੍ਹਾਂ ਨਾਲ ਸਿੱਧਾ ਲਿੰਕ ਜੋੜਿਆਂ ਜਾਂਦਾ ਰਿਹਾ ਹੈ।

ਪੰਜਾਬ ਦੀਆਂ ਜੇਲ੍ਹਾਂ ਦੇ 'ਚ ਆਮ ਕੈਦੀਆਂ ਤੋਂ ਇਲਾਵਾ ਕਈ ਖ਼ਤਰਨਾਕ ਗੈਂਗਸਟਰ ਦਹਿਸ਼ਤਗਰਦ ਆਦਿ ਜੇਲ੍ਹਾਂ ਵਿੱਚ ਬੰਦ ਹਨ। ਜੋ ਜੇਲ੍ਹਾਂ ਤੋਂ ਵੀ ਆਪਣੇ ਗੈਂਗ ਨੂੰ ਚਲਾਉਂਦੇ ਹਨ ਹਾਲ ਹੀ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ।

ਜਿਸ ਨੂੰ ਹੁਣ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਗਿਆ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਬੀਤੇ ਦਿਨੀਂ ਇਹ ਦਾਅਵਾ ਕੀਤਾ ਕਿ 2 ਮਹੀਨੇ 15 ਦਿਨ ਦੇ ਅੰਦਰ ਜੇਲ੍ਹਾਂ ਚੋਂ 1000 ਤੋਂ ਵੱਧ ਮੋਬਾਇਲ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਸਾਡੀਆਂ ਜੇਲ੍ਹਾਂ ਦੇ ਵਿੱਚ ਸਟਾਫ ਦੀ ਭਾਰੀ ਕਮੀ ਹੈ ਜਿਸ ਲਈ ਉਨ੍ਹਾਂ ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ।


ਪੰਜਾਬ ਦੀਆਂ ਜੇਲ੍ਹਾਂ:ਪੰਜਾਬ ਦੇ 'ਚ ਵੱਖ-ਵੱਖ ਤਰ੍ਹਾਂ ਦੀਆਂ ਜ਼ੇਲ੍ਹਾ ਨੇ ਜਿਨ੍ਹਾਂ ਵਿੱਚ ਕੇਂਦਰੀ ਜੇਲ੍ਹ ਡਿਸਟ੍ਰਿਕ ਜੇਲ੍ਹ,ਸਬ ਜੇਲ੍ਹ ਅਤੇ ਜੁਵੇਨਾਈਲ ਜੇਲ੍ਹ ਓਪਨ ਏਅਰ ਐਗਰੀਕਲਚਰ ਜੇਲ੍ਹ ਆਦਿ ਸ਼ਾਮਿਲ ਹਨ।

  • ਕੇਂਦਰੀ ਜੇਲ੍ਹ:-ਪਟਿਆਲਾ ,ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ
  • ਜ਼ਿਲ੍ਹਾ ਜੇਲ੍ਹ:-ਨਾਭਾ, ਸੰਗਰੂਰ, ਫ਼ਰੀਦਕੋਟ, ਕਪੂਰਥਲਾ, ਹੁਸ਼ਿਆਰਪੁਰ
  • ਸਬ ਜੇਲ੍ਹ:- ਫ਼ਾਜ਼ਿਲਕਾ, ਮੋਗਾ, ਮੁਕਤਸਰ, ਪੱਟੀ, ਰੋਪੜ, ਬਰਨਾਲਾ, ਮਲੇਰਕੋਟਲਾ, ਫਗਵਾੜਾ, ਦਸੂਹਾ, ਪਠਾਨਕੋਟ

ਇਸ ਤੋਂ ਇਲਾਵਾ ਜੇਕਰ ਮਹਿਲਾ ਜ਼ੇਲ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਪੰਜਾਬ ਭਰ ਵਿੱਚ ਇੱਕ ਲੁਧਿਆਣਾ ਦੇ ਵਿੱਚ ਹੀ ਮਹਿਲਾ ਜੇਲ੍ਹ ਬੋਰਸਟਲ ਜੇਲ੍ਹ ਦੇ ਜੁਵੇਨਾਈਲ ਜੇਲ੍ਹ ਜਿੱਥੇ 16 ਸਾਲ ਤੋਂ ਲੈ ਕੇ 21 ਸਾਲ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਉਹ ਵੀ ਸਿਰਫ ਲੁਧਿਆਣਾ ਦੇ 'ਚ ਹੀ ਮੌਜੂਦ ਹੈ ਇਸ ਤੋਂ ਇਲਾਵਾ ਓਪਨ ਏਅਰ ਐਗਰੀਕਲਚਰ ਜੇਲ੍ਹ ਜਿੱਥੇ ਐਗਰੀਕਲਚਰ ਫ਼ਾਰਮ ਦੇ ਆਦਿ ਕੰਮ ਕਰਦੇ ਹਨ ਪੰਜਾਬ ਵਿੱਚ ਸਿਰਫ ਦੋ ਹੀ ਅਜਿਹੀਆਂ ਜੇਲ੍ਹਾਂ ਹਨ ਜੋ ਨਾਭਾ ਅਤੇ ਕਪੂਰਥਲਾ ਵਿੱਚ ਸਥਿਤ ਹਨ।


ਜੇਲ੍ਹਾਂ 'ਚ ਕੈਟਾਗਿਰੀ: ਪੰਜਾਬ ਦੀਆਂ ਜੇਲ੍ਹਾਂ 'ਚ ਵੱਖ-ਵੱਖ ਕੈਟਾਗਰੀ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਪਹਿਲੀ ਕੈਟਾਗਰੀ ਅੰਡਰ ਟਰਾਇਲ ਕੈਦੀਆਂ ਦੀ ਹੈ ਜਿਨ੍ਹਾਂ ਨੂੰ 14 ਦਿਨ ਤੱਕ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਜਾਂਦਾ ਹੈ ਜਦੋਂ ਕਿ ਦੂਜੀ ਕੈਟਾਗਰੀ ਕਨਵੈਂਸਡੀਡ ਜਾਂ ਫਿਰ ਸਜ਼ਾਯਾਫਤਾ ਕੈਦੀਆਂ ਦੀ ਹੈ ਜੋ ਵੱਖ-ਵੱਖ ਧਰਾਵਾਂ ਦੇ ਤਹਿਤ ਜੁਰਮ ਦੇ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਇਸ ਤੋਂ ਇਲਾਵਾ ਕੰਡੈਮਡ ਕੈਦੀ ਕੈਟਾਗਿਰੀ ਅਜਿਹੀ ਕੈਟਾਗਿਰੀ ਹੈ ਜਿਸ ਵਿੱਚ ਉਹ ਕੈਦੀ ਸ਼ਾਮਲ ਹਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਅਜਿਹੇ ਕੈਦੀਆਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ ਇਨ੍ਹਾਂ ਲਈ ਅੰਮ੍ਰਿਤਸਰ ਦੇ ਵਿੱਚ ਗੁਮਟਾਲਾ ਸੈਂਟਰਲ ਜੇਲ੍ਹ ਬਣਾਈ ਗਈ ਹੈ

ਇਸ ਤੋਂ ਇਲਾਵਾ ਇੰਟਰ ਵੈਰੀਸ ਕੈਦੀਆਂ ਦੀ ਕੈਟਾਗਿਰੀ ਹੈ ਜੋ ਵਿਦੇਸ਼ੀ ਕੈਦੀ ਹਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹਾਂ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਕੈਦੀਆਂ ਤੋਂ ਕੰਮ ਕਰਵਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਜਿਹੜੇ ਕੈਦੀ ਬਿਨਾਂ ਕਿਸੇ ਹੁਨਰ ਦੇ ਹਨ ਉਨ੍ਹਾਂ ਨੂੰ ਅੱਠ ਰੁਪਏ ਪ੍ਰਤੀ ਦਿਨ ਜਦਕਿ ਸੈਮੀ ਹੁਨਰ ਕੈਦੀਆਂ ਨੂੰ ਦੱਸ ਰੁਪਏ ਪ੍ਰਤੀ ਦਿਨ ਜਦੋਂ ਕਿ ਹੁਨਰਮੰਦ ਕੈਦੀਆਂ ਨੂੰ 12 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕੰਮ ਕਰਵਾਉਣ ਦੇ ਪੈਸੇ ਦਿੱਤੇ ਜਾਂਦੇ ਹਨ।

ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀ:ਪੰਜਾਬ ਦੇ ਵਿੱਚ ਕੁੱਲ ਸੱਤ ਕੇਂਦਰੀ ਜੇਲ੍ਹਾਂ,ਪੰਜ ਜ਼ਿਲ੍ਹਾ ਜੇਲ੍ਹਾਂ ਨਹੀਂ ਇਸ ਤੋਂ ਇਲਾਵਾ ਦੋ ਓਪਨ ਏਅਰ ਜੇਲ੍ਹ ਅਤੇ ਇਕ ਮਹਿਲਾ ਜੇਲ੍ਹ, ਬੱਚਿਆਂ ਦੀ ਜੇਲ੍ਹ ਹੈ ਇਸ ਤੋਂ ਇਲਾਵਾ 10 ਸਬ ਜੇਲ੍ਹਾਂ ਵੀ ਹਨ। ਪੰਜਾਬ ਜ਼ੇਲ੍ਹ ਦੀ ਅਧਿਕਾਰਿਕ ਵੈੱਬਸਾਈਟ 'ਤੇ ਦਿੱਤੇ ਗਏ ਡਾਟੇ ਦੇ ਮੁਤਾਬਕ 2 ਨਵੰਬਰ 2021 ਤੱਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੁੱਲ 26149 ਕੈਦੀ ਹਨ ਜਦੋਂ ਕਿ ਪੰਜਾਬ ਦੀਆਂ ਕੁੱਲ ਜੇਲ੍ਹਾਂ ਦੀ ਸਮਰੱਥਾ 23776 ਹੈ ਲਗਪਗ 2500 ਦੇ ਕਰੀਬ ਕੈਦੀ ਜੇਲ੍ਹਾਂ 'ਚ ਸਮਰੱਥਾ ਨਾਲੋਂ ਵੱਧ ਹਨ।

ਜੇਲ੍ਹਾਂ ਵਿੱਚ ਸਟਾਫ ਦੀ ਕਮੀ : ਪੰਜਾਬ ਦੀਆਂ ਜੇਲ੍ਹਾਂ 'ਚ ਸਮਰੱਥਾ ਨਾਲੋਂ ਵੱਧ ਕੈਦੀ ਹਨ ਪਰ ਸਟਾਫ ਦੀ ਭਾਰੀ ਕਮੀ ਹੈ ਬੀਤੇ ਦਿਨ ਲੁਧਿਆਣਾ ਪਹੁੰਚੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਟਾਫ ਦੀ ਭਾਰੀ ਕਮੀ ਹੈ ਉਨ੍ਹਾਂ ਨੇ ਕਿਹਾ ਕਿ ਸਿਰਫ਼ 30 ਤੋਂ ਲੈ ਕੇ 40 ਫ਼ੀਸਦੀ ਦੀ ਸਮਰੱਥਾ ਦੇ ਨਾਲ ਹੀ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਅੰਦਰ ਸਟਾਫ ਹੈ ਅਸੀਂ ਇਸ ਸੰਬੰਧੀ ਜਲਦ ਪੋਸਟਾਂ ਕੱਢ ਰਹੇ ਹਾਂ 100 ਜੇਲ੍ਹ ਵਾਰਡਨ ਅਤੇ 5000 ਹੋਰਨਾਂ ਜੇਲ੍ਹ ਨਾਲ ਸਬੰਧਤ ਸਟਾਫ ਦੀ ਭਰਤੀ ਜਲਦੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਫਿਲਹਾਲ ਅਸੀਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਹੀ ਜੇਲ੍ਹਾਂ ਦੇ ਵਿੱਚ ਕੰਮ ਚਲਾ ਰਹੇ ਹਾਂ।

ਆਰਟੀਆਈ 'ਚ ਖੁਲਾਸਾ: ਲੁਧਿਆਣਾ ਦੇ ਆਰਟੀਆਈ ਐਕਟੀਵਿਸਟ ਵੱਲੋਂ ਕੁਝ ਸਾਲ ਪਹਿਲਾਂ ਪਾਈ ਗਈ ਆਰਟੀਆਈ ਵਿਚ ਖੁਲਾਸਾ ਹੋਇਆ ਕੇ ਲੁਧਿਆਣਾ ਜੇਲ੍ਹ ਦੀ ਉਸ ਸਮੇਂ ਸਮਰਥਾ 2600 ਸੀ ਪਰ ਜੇਲ੍ਹ ਅੰਦਰ 3300 ਦੇ ਕਰੀਬ ਕੈਦੀ ਬੰਦ ਸੀ। ਉਨ੍ਹਾਂ ਦੱਸਿਆ ਕਿ ਜੇਲ੍ਹ ਚੋਂ ਪੈਰੋਲ ਲੈ ਕੇ ਬਾਹਰ ਆਉਣ ਵਾਲੇ ਕੈਦੀਆਂ ਨੂੰ ਲੈ ਕੇ ਵੀ ਆਰਟੀਆਈ 'ਚ ਵੱਡੇ ਖੁਲਾਸੇ ਹੋਏ ਸਨ ਕਈ ਕੈਦੀ ਪੈਰੋਲ ਲੈ ਕੇ ਜੇਲ੍ਹ ਵਾਪਿਸ ਹੀ ਨਹੀਂ ਆਏ, ਆਰਟੀਆਈ ਕਾਰਕੁਨ ਰਵੀ ਸ਼ਰਮਾ ਨੇ ਕਿਹਾ ਕਿ ਜੇਲ੍ਹ ਚੋਂ ਪੈਰੋਲ ਲੈ ਕੇ ਬਾਹਰ ਆ ਕੇ ਕੈਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਐਨਡੀਪੀਐਸ ਐਕਟ ਦੇ ਤਹਿਤ ਜ਼ਿਆਦਾਤਰ ਕੈਦੀ ਪੈਰੋਲ 'ਤੇ ਆ ਕੇ ਫਿਰ ਨਸ਼ੇ ਦੀ ਤਸਕਰੀ ਕਰਦੇ ਹਨ ਕਿਓਂਕਿ ਸਜ਼ਾ ਇੱਕ ਵਾਰ ਹੁੰਦੀ ਹੈ 'ਤੇ ਉਹ ਬੇਖੌਫ ਹੋ ਜਾਂਦੇ ਹਨ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਜੇਲ੍ਹਾਂ 'ਚ ਚੱਲ ਰਿਹਾ ਨਸ਼ੇ ਦਾ ਨੈੱਟਵਰਕ :ਪੰਜਾਬ ਦੀਆਂ ਜੇਲ੍ਹਾਂ 'ਚ ਬੈਠੇ ਗੈਂਗਸਟਰ ਸ਼ਰ੍ਹੇਆਮ ਪੰਜਾਬ 'ਚ ਨਾ ਸਿਰਫ ਇੰਟਰਸਟੇਟ ਗੈਂਗ ਨੂੰ ਆਪਰੇਟ ਕਰ ਰਹੇ ਹਨ ਸਗੋਂ ਨਸ਼ੇ ਦਾ ਨੈੱਟਵਰਕ ਵੀ ਜੇਲ੍ਹਾਂ ਵਿਚ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ। ਹਾਲ ਹੀ ਦੇ ਵਿਚ ਲੁਧਿਆਣਾ ਤੋਂ ਹੀ ਇੱਕ ਕੈਦੀ ਨੇ ਏਡੀਜੀਪੀ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਜੇਲ੍ਹਾਂ ਦੇ ਅੰਦਰ ਸ਼ਰ੍ਹੇਆਮ ਨਸ਼ੇ ਦੀ ਸਪਲਾਈ ਹੁੰਦੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰ ਮੋਬਾਇਲ ਦੀ ਵਰਤੋਂ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੇ ਹਨ। ਪੰਜਾਬ ਦੀਆਂ ਜੇਲ੍ਹਾਂ ਦੇ 'ਚ ਬੈਠੀ ਕੈਦੀ ਬਾਹਰ ਸ਼ਾਰਪ ਸ਼ੂਟਰਾਂ ਤੋਂ ਕਤਲ ਕਰਵਾ ਕੇ ਉਸਦੀ ਜ਼ਿੰਮੇਵਾਰੀਆਂ ਲੈਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਧਮਕੀਆਂ ਵੀ ਦਿੰਦੇ ਰਹਿੰਦੇ ਹਨ।

ਸੁਧਾਰ ਘਰ ਬਣੇ ਵਿਗਾੜ ਘਰ: ਬੀਤੇ ਦਿਨੀਂ ਲੁਧਿਆਣਾ ਪੁੱਜੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹੁਣ ਉਹ ਜ਼ਰੂਰ ਸੁਧਾਰ ਘਰ ਬਣਾਉਣਗੇ, ਜੇਲ੍ਹਾਂ ਸੁਧਾਰ ਘਰ ਦੀ ਜਗ੍ਹਾ ਵਿਗਾੜ ਘਰ ਬਣੀਆਂ ਹੋਈਆਂ ਹਨ ਮਾਮੂਲੀ ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਾ ਕੇ ਵੱਡੇ ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੇ ਨੈੱਟਵਰਕ 'ਚ ਆ ਕੇ ਫਿਰ ਬਾਹਰ ਨਿਕਲ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ਦੇ ਅੰਦਰ ਹੋਏ ਬੰਬ ਧਮਾਕੇ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਦਾ ਸਾਬਕਾ ਮੁਲਾਜ਼ਮ ਗਗਨਦੀਪ ਜੇਲ੍ਹ ਤੋਂ ਹੀ ਬਾਹਰ ਆਇਆ ਸੀ ਅਤੇ ਜੇਲ੍ਹ ਦੇ ਵਿੱਚ ਹੀ ਉਹ ਕੁਝ ਅਜਿਹੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਇਆ ਜਿਨ੍ਹਾਂ ਨੇ ਉਸ ਨੂੰ ਵਰਗਲਾ ਕੇ ਕਚਹਿਰੀ ਅੰਦਰ ਬੰਬ ਧਮਾਕਾ ਕਰਵਾ ਦਿੱਤਾ ਹਾਲਾਂਕਿ ਇਸ ਦੌਰਾਨ ਬੰਬ ਲਾਉਣ ਲੱਗੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਹ ਨੈੱਟਵਰਕ ਕਿਸ ਤਰ੍ਹਾਂ ਬਾਹਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਇਹ ਜ਼ਰੂਰ ਜਾਂਚ ਦਾ ਵਿਸ਼ਾ ਬਣ ਗਿਆ ਹੈ।

ਸਾਬਕਾ ਜੇਲ੍ਹ ਮੰਤਰੀ ਦਾ ਬਿਆਨ: ਉਧਰ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਜੇਲ੍ਹ ਮੰਤਰੀ ਰਹੇ ਹੀਰਾ ਸਿੰਘ ਗਾਬੜੀਆ ਨਾਲ ਅਸੀਂ ਜਦੋਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ 'ਸਾਡੀ ਸਰਕਾਰ ਸਮੇਂ ਅਸੀਂ ਜੇਲ੍ਹ ਵਿਚ ਕਾਫੀ ਸੁਧਾਰ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਜੋ ਵੀ ਨਵੀਆਂ ਜੇਲ੍ਹਾਂ ਬਣੀਆਂ ਹਨ ਉਹ ਸਾਡੇ ਵੇਲੇ ਹੀ ਬਣਾਇਆ ਗਈਆਂ ਸੀ। ਉਸ ਤੋਂ ਬਾਅਦ ਸੂਬੇ 'ਚ ਜੇਲ੍ਹ ਦਾ ਵਿਸਥਾਰ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਵੀਂ ਬਣੀ ਸਰਕਾਰ ਸਿਰਫ ਗੱਲਾਂ ਹੀ ਕਰਦੀ ਹੈ ਕੋਈ ਕੰਮ ਨਹੀਂ' ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਤਾਂ ਨਹੀਂ ਕਰ ਸਕੇ ਪਰ ਹੁਣ ਸਾਰਾ ਠੀਕਰਾ ਪੁਰਾਣੀਆਂ ਸਰਕਾਰਾਂ 'ਤੇ ਭੰਨ ਰਹੇ ਹਨ।

ਇਹ ਵੀ ਪੜ੍ਹੋ:-ਪਰਿਵਾਰ ਵੱਲੋਂ ਮੂਸੇਵਾਲਾ ਦੇ ਭੋਗ ’ਤੇ ਦਸਤਾਰਾਂ ਸਜਾ ਕੇ ਆਉਣ ਦੀ ਅਪੀਲ

ABOUT THE AUTHOR

...view details