ਲੁਧਿਆਣਾ:ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੌਘਰਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਕਰਕੇ ਹੀ ਅਸੀਂ ਆਜ਼ਾਦ ਹੋਏ ਹਾਂ। ਉਨ੍ਹਾਂ ਕਿਹਾ ਇਸ ਸਾਲ ਉਹ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਅਤੇ ਅਗਲੇ ਸਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਫੁੱਲ ਭੇਟ ਕਰਨਗੇ।
ਪੰਜਾਬ ’ਚ ਜੇਲ੍ਹ ਤੇ ਹਰਜੋਤ ਬੈਂਸ ਦਾ ਬਿਆਨ:ਇਸ ਦੌਰਾਨ ਹਰਜੋਤ ਬੈਂਸ ਨੇ ਜੇਲ੍ਹਾਂ ਦੇ ਵਿੱਚ ਸਖ਼ਤੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਹਾਈ ਸਕਿਓਰਿਟੀ ਜੇਲ੍ਹਾਂ ਦੇ ਵਿੱਚ ਇੱਕ ਨਵੀਂ ਸਰਵਿਸ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਮੋਬਾਇਲ ਦਾ ਨੈੱਟਵਰਕ ਜਾਮ ਹੋ ਜਾਵੇਗਾ ਮੋਬਾਇਲ ਚੱਲ ਹੀ ਨਹੀਂ ਸਕਣਗੇ। ਉਨ੍ਹਾਂ ਕਿਹਾ ਜਦੋਂ ਤੋਂ ਵੀ ਸਾਡੀ ਸਰਕਾਰ ਬਣੀ ਹੈ ਅਸੀਂ ਵੱਡੀ ਤਾਦਾਦ ਵਿੱਚ ਨਸ਼ੇ ਅਤੇ ਮੋਬਾਇਲ ਜੇਲ੍ਹਾਂ ’ਚੋਂ ਬਰਾਮਦ ਕੀਤੇ ਹਨ ਅਤੇ ਸਖ਼ਤੀ ਵੀ ਵਧਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਆਰਾਮਦਾਇਕ ਜੇਲ੍ਹਾਂ ਸਨ ਵੱਡੇ ਵੱਡੇ ਫਾਰਮ ਹਾਊਸ ਬਣੇ ਹੋਏ ਸਨ ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਸਿਰਫ਼ ਕੈਦੀਆਂ ਨਾਲ ਕੈਦੀਆਂ ਜਿਹਾ ਵਿਹਾਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਚੱਲ ਰਹੇ ਵੀਆਈਪੀ ਕਲਚਰ ਨੂੰ ਵੀ ਅਸੀਂ ਖ਼ਤਮ ਕਰ ਰਹੇ ਹਾਂ।