ਪੰਜਾਬ

punjab

ETV Bharat / state

ਪੁਲਿਸ ਨੇ ਚਾਰ ਸਾਲ ਬਾਅਦ ਸੁਲਝਾਈ ਮਾਸਟਰ ਦੇ ਕਤਲ ਦੀ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ - viveksheel soni

ਚਾਰ ਸਾਲ ਪਹਿਲਾ ਪਿੰਡ ਮੋਹੀ ਵਿੱਚ ਇੱਕ 78 ਸਾਲ ਦੇ ਬੁਜ਼ੁਰਗ ਦਾ ਕਤਲ ਕੀਤਾ ਗਿਆ ਸੀ, ਜਿਸ ਦੀ ਪੜਤਾਲ ਇੰਨੇ ਵਰ੍ਹਿਆਂ ਤੋਂ ਜਾਰੀ ਸੀ। ਪੁਲਿਸ ਨੇ ਆਖਰ ਕਤਲ ਦੀ ਇਸ ਗੁੱਥੀ ਨੂੰ ਸੁਲਝਾਉਣ ਲਿਆ ਹੈ ਅਤੇ ਕਤਲ ਵਿਚ ਸ਼ਾਮਿਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ।

Jagraon, Police solve murder ,arrest
ਪੁਲਿਸ ਨੇ ਚਾਰ ਸਾਲ ਬਾਅਦ ਸੁਲਝਾਈ ਮਾਸਟਰ ਦੇ ਕਤਲ ਦੀ ਗੁੱਥੀ, 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

By

Published : Jun 5, 2020, 10:24 PM IST

ਜਗਰਾਓਂ : ਚਾਰ ਸਾਲ ਪਹਿਲਾ ਪਿੰਡ ਮੋਹੀ ਵਿੱਚ ਇੱਕ 78 ਸਾਲ ਦੇ ਬੁਜ਼ੁਰਗ ਦਾ ਕਤਲ ਹੋਇਆ ਸੀ। ਪੁਲਿਸ ਨੇ ਇੰਨੇ ਵਰ੍ਹੇ ਬੀਤ ਜਾਂ ਮਗਰੋਂ ਆਖਰ ਉਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਵਿੱਚ ਸ਼ਾਮਿਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਚਾਰ ਸਾਲ ਬਾਅਦ ਸੁਲਝਾਈ ਮਾਸਟਰ ਦੇ ਕਤਲ ਦੀ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ

ਇਸ ਸੰਬੰਧੀ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ 78 ਸਾਲਾਂ ਵਿਅਕਤੀ ਹਰਬੰਸ ਸਿੰਘ ਜੋ ਕਿ ਜੇਬੀਟੀ ਅਧਿਆਪਕ ਵਜੋਂ ਸੇਵਾ ਮੁਕਤ ਹੋਇਆ ਸੀ। ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ ਅਤੇ ਉਹ ਘਰ ਵਿਚ ਇੱਕਲਾ ਰਹਿੰਦਾ ਸੀ। ਇਸ ਕਾਰਨ ਉਸ ਨੇ ਇਕ ਮਹਿਲਾ ਸੁਖਵਿੰਦਰ ਕੌਰ ਨੂੰ ਆਪਣੇ ਘਰ ਵਿਚ ਕੰਮ ਕਾਰਨ ਲਈ ਰੱਖਿਆ ਸੀ।

ਮ੍ਰਿਤਕ ਹਰਬੰਸ ਸਿੰਘ ਵਿਆਜ 'ਤੇ ਪੈਸੇ ਦਿੰਦਾ ਸੀ ਅਤੇ ਨੌਕਰਾਣੀ ਸੁਖਵਿੰਦਰ ਨੂੰ ਇਸ ਗੱਲ ਦਾ ਪਤਾ ਸੀ ਕਿ ਹਰਬੰਸ ਕੋਲ ਕਾਫੀ ਜਾਇਦਾਦ ਹੈ। ਇਕ ਦਿਨ ਸੁਖਵਿੰਦਰ ਕੌਰ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲਕੇ ਇਕ ਦਿਨ ਹਰਬੰਸ ਸਿੰਘ ਦਾ ਕਤਲ ਕਰਵਾ ਦਿਤਾ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਮਹੀਨੇ ਸੁਖਵਿੰਦਰ ਕੌਰ ਦੀ ਤਾਂ ਮੌਤ ਹੋ ਗਈ ਸੀ ਅਤੇ ਉਸਦੇ ਤਿੰਨ ਸਾਥੀ ਜੋ ਕਿ ਕਤਲ ਵਿਚ ਸ਼ਾਮਿਲ ਸਨ , ਉਨ੍ਹਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। ਇੰਨ੍ਹਾਂ ਵਿਚ ਗੋਬਿੰਦ ਸਿੰਘ ਨਿਵਾਸੀ ਮੁੱਲਾਂਪੁਰ , ਸੰਦੀਪ ਨਿਵਾਸੀ ਮੁੱਲਾਂਪੁਰ ਤੇ ਵਿੱਕੀ ਨਿਵਾਸੀ ਮੁੱਲਾਂਪੁਰ ਸ਼ਾਮਿਲ ਹਨ।

ਐੱਸੈੱਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਇਨਾਂ ਤੋਂ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details