ਲੁਧਿਆਣਾ: ਨਾਕਾਬੰਦੀ ਦੌਰਾਨ ਜਗਰਾਓਂ ਪੁਲਿਸ ਨੇ 2 ਵਿਅਕਤੀਆਂ ਨੂੰ ਦੋ ਕਿਲੋ ਹੈਰੋਇਨ ਅਤੇ 3 ਲੱਖ 12 ਹਜਾਰ ਦੀ ਡਰੱਗ ਮਨੀ ਸਮੇਤ ਗਿਰਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਲਾਲ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਦੌਲੇਵਾਲ ਜਿਲ੍ਹਾ ਮੋਗਾ ਦੇ ਤੌਰ 'ਤੇ ਹੋਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਉਨ੍ਹਾਂ ਨੇ ਨਾਈਜੀਰੀਆ ਦੇ ਵਿਅਕਤੀ ਐਨਥਨੀ ਤੋਂ ਲਿਆਂਦੀ ਹੈ, ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ।