ਲੁਧਿਆਣਾ: ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਲੁਧਿਆਣਾ ਸਥਿਤ ਇੰਡੋ ਤਿੱਬਤੀਅਨ ਬਾਡਰ ਪੁਲਿਸ ਦੇ ਕੈਂਪ ਵਿੱਚ ਵੀ ਜਵਾਨਾਂ ਨੇ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਹੈ। ਆਈਟੀਬੀਪੀ ਦੇ ਜਵਾਨਾਂ ਨੇ ਨੱਚ ਗਾ ਕੇ ਹੋਲੀ ਦੇ ਤਿਉਹਾਰ ਨੂੰ ਮਨਾਇਆ ਹੈ।
ਲੁਧਿਆਣਾ ਚ ਆਈਟੀਬੀਪੀ ਦੇ ਜਵਾਨਾਂ ਨੇ ਮਨਾਈ ਹੋਲੀ ਆਈਟੀਬੀਪੀ ਦੇ ਜਵਾਨਾਂ ਨੇ ਕੈਂਪ ਵਿੱਚ ਇੱਕ ਦੂਜੇ ਦੇ ਰੰਗ ਲਗਾਏ ਅਤੇ ਇੱਕ ਦੂਜੇ ਨੂੰ ਹੋਲੀ ਦੀ ਵਧਾਈਆਂ ਦਿੱਤੀਆਂ। ਜਵਾਨਾਂ ਵਿੱਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਬਹੁਤ ਹੀ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ।
ਇਨ੍ਹਾਂ ਜਵਾਨਾਂ ਨੇ ਗਾਣਿਆਂ ਉੱਥੇ ਨੱਚ-ਟੱਪ ਕੇ ਇੱਕ ਦੂਜੇ ਨੂੰ ਰੰਗ ਲਗਾਏ। ਇਸ ਮੌਕੇ ਜਵਾਨਾਂ ਅੰਦਰ ਬਹੁਤ ਹੀ ਉਤਸ਼ਾਹ ਦੇਖ ਨੂੰ ਮਿਲਿਆ। ਆਈਟੀਬੀਪੀ ਦੇ ਸੀਨੀਅਰ ਅਧਿਕਾਰੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਕੈਂਪ ਵਿੱਚ ਸਾਰੇ ਹੀ ਧਰਮਾਂ ਅਤੇ ਭਾਈਚਾਰਿਆਂ ਦੇ ਜਵਾਨਾਂ ਨੇ ਰਲ ਮਿਲਕੇ ਹੋਲੀ ਦਾ ਤਿਉਹਾਰ ਮਨਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਜਵਾਨ -40 ਡਿਗਰੀ ਦੇ ਤਾਪਮਾਨ 'ਤੇ ਦੇਸ਼ ਦੀ ਸੁਰੱਖਿਆ ਲਈ ਤੈਨਾਤ ਰਹਿੰਦੇ ਹਨ।
ਇਹ ਵੀ ਪੜ੍ਹੋ : ਪਿੰਡ ਚੱਕਵਾਲ ਵਿੱਚ ਮਾਈਨਿੰਗ ਧੜਾ-ਧੜਾ ਜਾਰੀ
ਇਨ੍ਹਾਂ ਜਵਾਨਾਂ ਨੂੰ ਇਸ ਤਰ੍ਹਾਂ ਦੇ ਤਿਉਹਾਰਾਂ 'ਤੇ ਹੀ ਆਪਣੀ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਵੱਲੋਂ ਇਸ ਮੌਕੇ ਖਾਸ ਇਤਹਾਤ ਵਰਤੀ ਜਾ ਰਹੀ ਹੈ।