ਲੁਧਿਆਣਾ:ਮੁੱਲਾਂਪੁਰ ਤੋਂ ਅਕਾਲੀ ਦਲ (Akali Dal) ਦੇ ਵਿਧਾਇਕ ਮਨਪ੍ਰੀਤ ਇਯਾਲੀ (Manpreet Ayali) ਦੇ ਘਰ ਕਰ ਵਿਭਾਗ ਵੱਲੋਂ ਰੇਡ ਕੀਤੀ ਗਈ ਹੈ। ਸਵੇਰੇ ਤੜਕਸਾਰ ਆਮਦਨ ਕਰ ਵਿਭਾਗ (Income tax department) ਦੀਆਂ ਟੀਮਾਂ ਵੱਲੋਂ ਮਨਪ੍ਰੀਤ ਇਯਾਲੀ (Manpreet Ayali) ਦੇ ਘਰ, ਦਫਤਰ, ਫਾਰਮ ਹਾਊਸ ਅਤੇ ਉਨ੍ਹਾਂ ਦੀਆਂ ਸਬੰਧਿਤ ਹੋਰ ਥਾਵਾਂ ’ਤੇ ਆਮਦਨ ਕਰ ਵਿਭਾਗ (Income tax department) ਨੇ ਛਾਪੇਮਾਰੀ ਕੀਤੀ ਹੈ। ਵਿਭਾਗ ਵੱਲੋਂ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਉਨ੍ਹਾਂ ਦਾ ਪਰਿਵਾਰ ਅਤੇ ਵਿਧਾਇਕ ਮਨਪ੍ਰੀਤ ਇਯਾਲੀ (Manpreet Ayali) ਖੁਦ ਆਪਣੀ ਰਿਹਾਇਸ਼ ਦੇ ਅੰਦਰ ਹਨ।
ਅਕਾਲੀ ਵਿਧਾਇਕ ਇਯਾਲੀ ਦਾ ਘਰ ਇਨਕਮ ਟੈਕਸ ਦੀ ਰੇਡ ਜਾਰੀ - ਇਨਕਮ ਟੈਕਸ ਦੀ ਰੇਡ
ਲੁਧਿਆਣਾ ਦੇ ਮੁੱਲਾਂਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ (Manpreet Ayali) ਦੇ ਘਰ ਆਮਦਨ ਕਰ ਵਿਭਾਗ ਵੱਲੋਂ ਰੇਡ ( Income tax department Raid) ਕੀਤੀ ਗਈ ਹੈ। ਮਨਪ੍ਰੀਤ ਇਯਾਲੀ ਦੇ ਘਰ, ਦਫਤਰ, ਫਾਰਮ ਹਾਊਸ ਅਤੇ ਉਨ੍ਹਾਂ ਦੇ ਨਾਲ ਸਬੰਧਿਤ ਹੋਰ ਥਾਵਾਂ ਉੱਪਰ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਰੇਡ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਮੌਜੂਦ ਹਨ।
ਹਾਲਾਂਕਿ ਇਸ ਸਬੰਧੀ ਇਨਕਮ ਟੈਕਸ ਦੇ ਕਿਸੇ ਅਫ਼ਸਰ ਨੇ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਪਰ ਦੂਜੇ ਪਾਸੇ ਮਨਪ੍ਰੀਤ ਇਯਾਲੀ ਦੇ ਓਐਸਡੀ ਨੇ ਦੱਸਿਆ ਕਿ 6 ਵਜੇ ਦੇ ਕਰੀਬ ਆਮਦਨ ਕਰ ਵਿਭਾਗ (Income tax department) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੇ ਓ ਐਸ ਡੀ ਮਨੀ ਸ਼ਰਮਾ ਨੇ ਦੱਸਿਆ ਕਿ ਮਨਪ੍ਰੀਤ ਇਯਾਲੀ ਕਿਸਾਨੀ ਸੰਘਰਸ਼ (kissan struggle) ਨੂੰ ਲੈ ਕੇ ਲਗਾਤਾਰ ਐਕਟਿਵ ਰਹੇ ਹਨ ਅਤੇ ਜੋ ਕਿਸਾਨ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਵੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨਕਮ ਟੈਕਸ ਵਿਭਾਗ (Income tax department) ਉਨ੍ਹਾਂ ਦੇ ਦਸਤਾਵੇਜ਼ਾਂ ਦਫਤਰਾਂ ਦੇ ਵਿੱਚ ਵੀ ਚੈਕਿੰਗ (Checking) ਕਰ ਰਿਹਾ ਹੈ ਪਰ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਉਹ ਚੈਕਿੰਗ ਕਰ ਰਹੇ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਕਰ ਵਿਭਾਗ ਵੱਲੋਂ ਕਈ ਸਾਲ ਪਹਿਲਾਂ ਛਾਪੇਮਾਰੀ (raid) ਕੀਤੀ ਗਈ ਸੀ।
ਇਹ ਵੀ ਪੜ੍ਹੋ:ਸਿੱਖਿਆ ਮੰਤਰੀ ਦੇ ਘਰ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ, ਮੰਤਰੀ ਨੇ ਪੁਲਿਸ ‘ਤੇ ਚੁੱਕੇ ਸਵਾਲ