ਪੰਜਾਬ

punjab

ETV Bharat / state

ਆਉਣ ਵਾਲੇ 48 ਘੰਟਿਆਂ ਤੱਕ ਪੰਜਾਬ 'ਚ ਪੈ ਸਕਦੈ ਮੀਂਹ, ਕਈ ਥਾਂਈਂ ਗੜੇਮਾਰੀ ਹੋਣ ਦੀ ਸੰਭਾਵਨਾ - rain in punjab in next 3 days

ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਵਿੱਚ ਆਉਣ ਵਾਲੇ 2 ਦਿਨਾਂ ਤੱਕ ਭਾਰੀ ਮੀਂਹ ਅਤੇ ਗੜੇ ਪੈ ਸਕਦੇ ਹਨ।

it may rain in punjab within next 48 hours
ਆਉਣ ਵਾਲੇ 48 ਘੰਟਿਆਂ ਤੱਕ ਪੰਜਾਬ 'ਚ ਪੈ ਸਕਦੈ ਮੀਂਹ, ਕਈ ਥਾਂਈਂ ਗੜੇਮਾਰੀ ਹੋਣ ਦੀ ਸੰਭਾਵਨਾ

By

Published : Mar 4, 2020, 2:30 PM IST

ਲੁਧਿਆਣਾ : ਪੰਜਾਬ ਵਿੱਚ ਆਉਂਦੇ 48 ਘੰਟਿਆਂ ਤੱਕ ਮੌਸਮ ਦਾ ਮਿਜਾਜ਼ ਬਦਲ ਜਾਵੇਗਾ ਤੇ ਕਈ ਹਿੱਸਿਆਂ ਵਿੱਚ ਤੇਜ਼ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ।

ਤਾਜ਼ਾ ਪੱਛਮੀ ਅਸੰਤੁਲਨ ਕਾਰਨ ਮੌਸਮ ਦਾ ਮਿਜਾਜ਼ ਵਿਗੜ ਜਾਵੇਗਾ ਤੇ ਬੀਤੇ ਦੋ-ਤਿੰਨ ਦਿਨਾਂ ਤੋਂ ਲੋਕਾਂ ਨੂੰ ਦੁਪਹਿਰ ਦੌਰਾਨ ਜੋ ਗਰਮੀ ਮਹਿਸੂਸ ਹੋ ਰਹੀ ਸੀ ਉਸ 'ਚ ਵੀ ਤਬਦੀਲੀ ਆਵੇਗੀ।

ਵੇਖੋ ਵੀਡੀਓ।

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 48 ਘੰਟਿਆਂ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਂ ਦਰਮਿਆਨੀ ਅਤੇ ਕਈ ਥਾਂ ਹਲਕੀ ਬਾਰਿਸ਼ ਹੋਵੇਗੀ।

ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਵੀ ਆਸਾਰ ਨੇ ਡਾ. ਪ੍ਰਭਜੋਤ ਕੌਰ ਗਿੱਲ ਨੇ ਕਿਹਾ ਹੈ ਕਿ ਹਾਲਾਂਕਿ ਇਹ ਮੀਂਹ ਫਸਲਾਂ ਲਈ ਬਹੁਤਾ ਨੁਕਸਾਨ ਦੇ ਨਹੀਂ ਕਿਉਂਕਿ ਕਣਕ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੈ ਅਜਿਹੇ ਵਿੱਚ ਜੇ ਹਲਕਾ ਤੇ ਦਰਮਿਆਨਾ ਮੀਂਹ ਪੈਂਦਾ ਹੈ ਤਾਂ ਉਹ ਕਣਕ ਦੀ ਫ਼ਸਲ ਲਈ ਲਾਹੇਵੰਦ ਹੀ ਸਾਬਤ ਹੋਵੇਗਾ।

ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇਸ ਮੀਂਹ ਦੇ ਨਾਲ ਬਾਰੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।

ABOUT THE AUTHOR

...view details