ਪੰਜਾਬ

punjab

ETV Bharat / state

ਪੰਜਾਬ 'ਚ ਤੇਜ਼ ਮੀਂਹ ਤੇ ਹਵਾਵਾਂ ਦੇ ਆਸਾਰ, ਕਿਸਾਨਾਂ ਨੂੰ ਵਾਢੀ ਕਰਨ ਦੀ ਅਪੀਲ - ludhiana

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਵਿੱਚ 25 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ ਅਤੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਹਾਲੇ ਕਣਕਾਂ ਦੀ ਵਢਾਈ ਨਾ ਕਰਨ ਨੂੰ ਕਿਹਾ ਹੈ।

ਪੰਜਾਬ 'ਚ ਤੇਜ਼ ਮੀਂਹ ਤੇ ਹਵਾਵਾਂ ਦੇ ਆਸਾਰ, ਕਿਸਾਨਾਂ ਨੂੰ ਵਢਾਈ ਕਰਨ ਦੀ ਅਪੀਲ
ਪੰਜਾਬ 'ਚ ਤੇਜ਼ ਮੀਂਹ ਤੇ ਹਵਾਵਾਂ ਦੇ ਆਸਾਰ, ਕਿਸਾਨਾਂ ਨੂੰ ਵਢਾਈ ਕਰਨ ਦੀ ਅਪੀਲ

By

Published : Apr 25, 2020, 10:57 PM IST

ਲੁਧਿਆਣਾ: ਪੰਜਾਬ ਦੇ ਕਈ ਹਿਸਿਆਂ ਚ ਅੱਜ ਸਵੇਰ ਤੋਂ ਹੀ ਬੱਦਲ ਵਾਈ ਅਤੇ ਤੇਜ ਹਵਾਵਾਂ ਚੱਲ ਰਹੀਆਂ ਹਨ, ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ 25 ਤੋਂ ਲੈ ਕੇ 27 ਅਪ੍ਰੈਲ ਤੱਕ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਹੈ।

ਵੇਖੋ ਵੀਡੀਓ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ 2 ਦਿਨਾਂ ਤੱਕ ਕਣਕ ਨਾ ਵੱਢਣ ਦੀ ਸਲਾਹ ਵੀ ਦਿੱਤੀ ਹੈ।

ਪੀ.ਏ.ਯੂ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕੇ ਪੰਜਾਬ ਵਿੱਚ 27 ਅਪ੍ਰੈਲ ਤੱਕ ਵੈਸਟਰਨ ਡਿਸਟਰਬੈਂਸ ਦਾ ਜ਼ੋਰ ਰਹੇਗਾ, ਜਿਸ ਨਾਲ ਤੇਜ਼ ਹਵਾਵਾਂ ਦੇ ਨਾਲ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਡਾਕਟਰ ਗਿੱਲ ਨੇ ਦੱਸਿਆ ਕਿ ਇਸ ਨਾਲ ਪਾਰਾ ਵੀ ਹੇਠਾਂ ਡਿੱਗ ਸਕਦਾ।

ਉਨ੍ਹਾਂ ਕਿਹਾ ਕਿ ਖੜੀ ਕਣਕ ਦੀ ਫ਼ਸਲ ਨੂੰ ਤਾਂ ਇਸ ਦਾ ਕੋਈ ਬਹੁਤਾ ਨੁਕਸਾਨ ਨਹੀਂ ਪਰ ਵੱਡੀ ਹੋਈ ਕਣਕ ਵਿੱਚ ਮੀਂਹ ਨਾਲ ਨਮੀਂ ਦੀ ਮਾਤਰਾ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨਾ ਵੀ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਕ ਹੀ ਕਿਸਾਨ ਲਾਉਣ ਕਿਉਂਕਿ ਸਿੱਧਾ ਝੋਨਾ ਲਾਉਣ ਨਾਲ ਪਾਣੀ ਵੀ ਬਚੇਗਾ ਅਤੇ ਲੇਬਰ ਵੀ ਜਿਸ ਦੀ ਆਉਂਦੇ ਦਿਨਾਂ ਵਿੱਚ ਕਿੱਲਤ ਆ ਸਕਦੀ ਹੈ।

ABOUT THE AUTHOR

...view details