ਪੰਜਾਬ

punjab

ETV Bharat / state

ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਚੁੱਕਿਆ ਬਾਡੀ ਬਿਲਡਰ ਸਰਕਾਰੀ ਸਹੂਲਤਾਂ ਤੋਂ ਵਾਂਝਾ

ਲੁਧਿਆਣਾ ਦੇ ਬਾਡੀ ਬਿਲਡਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ 2004 ਦੇ ਵਿੱਚ ਹੀ ਮਿਸਟਰ ਪਟਿਆਲਾ ਬਣ ਗਿਆ ਸੀ, ਜਿਸ ਤੋਂ ਬਆਦ ਕਈ ਕੌਮਾਂਤਰੀ ਮੁਕਾਬਲਿਆਂ 'ਚ ਉਸ ਨੇ ਸੋਨੇ ਦੇ ਤਗਮੇ ਜਿੱਤੇ ਹਨ, ਪਰ ਉਸ ਤੋਂ ਬਾਅਦ ਵੀ ਸਰਕਾਰਾਂ ਅਤੇ ਖੇਡ ਵਿਭਾਗ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ।

ਫ਼ੋਟੋ
ਫ਼ੋਟੋ

By

Published : Aug 22, 2020, 8:54 PM IST

ਲੁਧਿਆਣਾ: ਪੰਜਾਬ ਤੇ ਨੌਜਵਾਨਾਂ ਨੂੰ ਅਕਸਰ ਵਿਸ਼ਵ ਭਰ 'ਚ ਨਸ਼ੇ ਲਈ ਬਦਨਾਮ ਕੀਤਾ ਜਾਂਦਾ ਰਿਹਾ ਹੈ, ਪਰ ਪੰਜਾਬ ਦੇ ਕੁਝ ਅਜਿਹੇ ਵੀ ਸਿਰਕੱਢ ਨੌਜਵਾਨ ਨੇ ਜੋ ਨਾ ਸਿਰਫ਼ ਨਸ਼ਿਆਂ ਤੋਂ ਦੂਰ ਹੈ, ਸਗੋਂ ਬਾਡੀ ਬਿਲਡਿੰਗ ਕਰਕੇ ਕੌਮਾਂਤਰੀ ਮੁਕਾਬਲਿਆਂ 'ਚ ਕਈ ਮੈਡਲ ਵੀ ਜਿੱਤ ਚੁੱਕੇ ਹਨ। ਲੁਧਿਆਣਾ ਦਾ ਰਹਿਣ ਵਾਲਾ ਬਾਡੀ ਬਿਲਡਰ ਮਨੀਸ਼ ਕੁਮਾਰ ਸਖ਼ਤ ਮਿਹਨਤ ਕਰ ਮਿਸਟਰ ਇੰਡੀਆ, ਮਿਸਟਰ ਨੌਰਥ, ਮਿਸਟਰ ਪੰਜਾਬ ਦੇ ਨਾਲ ਕਈ ਕੌਮਾਂਤਰੀ ਪੱਧਰ ਦੇ ਖਿਤਾਬ ਵੀ ਆਪਣੇ ਨਾਂਅ ਕਰ ਚੁੱਕਿਆ ਹੈ, ਪਰ ਫਿਰ ਵੀ ਉਹ ਸਰਕਾਰੀ ਸਹੂਲਤਾਂ ਤੋਂ ਵਾਂਝਾ ਹੈ।

ਵੀਡੀਓ
ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ 2004 ਦੇ ਵਿੱਚ ਹੀ ਮਿਸਟਰ ਪਟਿਆਲਾ ਬਣ ਗਿਆ ਸੀ, ਜਿਸ ਤੋਂ ਬਆਦ ਕਈ ਕੌਮਾਂਤਰੀ ਮੁਕਾਬਲਿਆਂ 'ਚ ਉਸ ਨੇ ਸੋਨੇ ਦੇ ਤਗਮੇ ਜਿੱਤੇ। ਮਨੀਸ਼ ਨੇ ਦੱਸਿਆ ਕਿ ਛੋਟੇ ਹੁੰਦੇ ਉਹ ਹੀਮੈਨ ਦੀ ਤਸਵੀਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਵੀ ਅਜਿਹਾ ਸਰੀਰ ਬਨਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕ੍ਰਿਕਟ ਤੋਂ ਇਲਾਵਾ ਹੋਰ ਕਿਸੇ ਖੇਡ ਨੂੰ ਬਹੁਤੀ ਤਰਜ਼ੀਹ ਨਹੀਂ ਦਿੱਤੀ ਜਾਂਦੀ ਹੈ, ਇਸ ਕਰਕੇ ਉਹ ਇਸ ਖੇਤਰ ਵਿੱਚ ਆਪਣਾ ਭਵਿੱਖ ਨਾ ਬਣਾ ਸਕੇ, ਨੌਕਰੀਆਂ ਤਾਂ ਦੂਰ ਦੀ ਗੱਲ ਸਰਕਾਰ ਨੇ ਖੇਡਾਂ ਦੇ ਵਿੱਚ ਉਨ੍ਹਾਂ ਦੀ ਸਿਖਲਾਈ ਲਈ ਕੋਈ ਕੇਂਦਰ ਤੱਕ ਨਹੀਂ ਬਣਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਉਸ ਨੂੰ ਤਰਾਸ਼ਣ ਵਾਲਾ ਨਹੀਂ ਮਿਲਦਾ।

ABOUT THE AUTHOR

...view details