ਪੰਜਾਬ

punjab

ETV Bharat / state

ਲੁਧਿਆਣਾ 'ਚ ਮਨਾਇਆ ਐਂਟੀ ਡਰੱਗਜ਼ ਇੰਟਰਨੈਸ਼ਨਲ ਦਿਵਸ

ਲੁਧਿਆਣਾ ਦਿਹਾਤੀ ਪੁਲਿਸ ਦੇ ਆਈ ਪੀ ਐਸ ਅਫਸਰ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਵੱਲੋ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ। ਉਸ ਤਹਿਤ ਉਨ੍ਹਾ ਵੱਲੋ ਆਪਣੀ ਟੀਮ ਨਾਲ ਮਿਲ ਇਕ ਹਫਤੇ ਪਹਿਲਾ ਜੋ ਨਸ਼ਿਆਂ ਖਿਲਾਫ ਜਾਗਰੂਕ ਕੈਂਪ ਦੇ ਆਯੋਜਨ ਲੁਧਿਆਣਾ ਦਿਹਾਂਤੀ ਦੇ ਅਲੱਗ ਏਰੀਆ ਵਿੱਚ ਕੀਤੇ ਜਾ ਰਹੇ ਸਨ।

ਲੁਧਿਆਣਾ 'ਚ ਐਂਟੀ ਡਰੱਗਜ਼ ਇੰਟਰਨੈਸ਼ਨਲ ਡੇ ਮਨਾਇਆ
ਲੁਧਿਆਣਾ 'ਚ ਐਂਟੀ ਡਰੱਗਜ਼ ਇੰਟਰਨੈਸ਼ਨਲ ਡੇ ਮਨਾਇਆ

By

Published : Jun 27, 2021, 7:23 AM IST

ਲੁਧਿਆਣਾ: ਦਿਹਾਤੀ ਪੁਲਿਸ ਦੇ ਆਈ ਪੀ ਐਸ ਅਫਸਰ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਵੱਲੋ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ। ਉਸ ਤਹਿਤ ਉਨ੍ਹਾ ਵੱਲੋ ਆਪਣੀ ਟੀਮ ਨਾਲ ਮਿਲ ਇਕ ਹਫਤੇ ਪਹਿਲਾ ਜੋ ਨਸ਼ਿਆਂ ਖਿਲਾਫ ਜਾਗਰੂਕ ਕੈਂਪ ਦੇ ਆਯੋਜਨ ਲੁਧਿਆਣਾ ਦਿਹਾਂਤੀ ਦੇ ਅਲੱਗ ਏਰੀਆ ਵਿੱਚ ਕੀਤੇ ਜਾ ਰਹੇ ਸਨ।

ਐਸ ਐਸ ਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੇ ਐਂਟੀ ਡਰੱਗਜ਼ ਇੰਟਰਨੈਸ਼ਨਲ ਡੇ ਮੌਕੇ ਸਿਟੀ ਯੂਨੀਵਰਸਟੀ ਵਿਖੇ ਕੈਂਪ ਲਗਾਇਆ ਗਿਆ।ਓਹਨਾ ਦੱਸਿਆ ਕਿ ਇਸ ਕੈਂਪ ਦੌਰਾਨ ਉਨ੍ਹਾਂ ਨੂੰ ਜਗਰਾਂਓ ਵੈਲਫ਼ੇਅਰ ਸੁਸਾਇਟੀ ਵੱਲੋਂ ਪੂਰਾ ਸਹਿਯੋਗ ਮਿਲਿਆ।ਉਹਨਾਂ ਦੀ ਪੁਲੀਸ ਟੀਮ ਦੇ ਨਾਲ ਬਲਾਕ ਸਮਿਤੀ ਮੈਂਬਰ ,ਸਰਪੰਚ,ਐਸ ਐਮ ਓ,ਡਾ ਸਾਹਿਬਾਨ,ਅਤੇ ਹੋਰ ਵੀ ਸੋਸ਼ਲ ਵਰਕਰਾਂ ਨੇ ਪੂਰਾ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ:-ਬਾਦਲਾਂ ਤੋਂ ਪੁੱਛਗਿੱਛ ਸਿਰਫ਼ ਚੋਣ ਸਟੰਟ : ਰਿਟਾ. ਜਸਟਿਸ ਜੋਰਾ ਸਿੰਘ

ਉਹਨਾਂ ਇਸ ਕੈਂਪ ਮੌਕੇ ਮੀਡਿਆ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਜਦੋ ਦਾ ਜਗਰਾਉਂ ਦਿਹਾਂਤੀ ਪੁਲਿਸ ਦੇ ਕਪਤਾਨ ਵੱਲੋਂ ਅਹੁਦਾ ਸੰਭਾਲਿਆ ਹੈ ਤੱਦ ਦੇ ਲਗਾਤਾਰ ਨਸ਼ਿਆਂ ਦੀ ਵੱਡੀ ਬਰਾਮਦਗੀ ਕਰ ਰਹੇ ਹਨ। ਉਹਨਾਂ ਦੀ ਇਹ ਮੁਹਿੰਮ ਤੱਦ ਤੱਕ ਜਾਰੀ ਰਹੇਗੀ ਜਦੋਂ ਤੱਕ ਮੁਖ਼ ਮੰਤਰੀ ਸਾਹਿਬ ਵੱਲੋਂ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਅਨੁਸਾਰ ਆਪਣੇ ਹਲਕੇ ਆਪਣੇ ਏਰੀਆ ਵਿਚੋਂ ਨਸ਼ਾ ਖਤਮ ਨਹੀਂ ਕਰ ਦਿੰਦੇ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਨਵੇਂ ਪੁਲਿਸ ਮੁਲਾਜ਼ਮ ਦੀ ਭਰਤੀ ਖੁੱਲ੍ਹੀ ਹੈ। ਨੌਜਵਾਨ ਜਿਆਦਾ ਤੋਂ ਜਿਆਦਾ ਇਸ ਦਾ ਲਾਭ ਲੈਣ ਉਹਨਾਂ ਇਸ ਪ੍ਰੋਗਰਾਮ ਦੇ ਮੁਖ਼ ਮਹਿਮਾਨ ਪ੍ਰੋਫੈਸਰ ਸਤੀਸ਼ ਸ਼ਰਮਾ ਦਾ ਧੰਨਵਾਦ ਕੀਤਾ।

ABOUT THE AUTHOR

...view details