ਲੁਧਿਆਣਾ: ਸਾਹਨੇਵਾਲ ਵਿੱਚ ਇੰਟੀਰੀਅਰ ਅਤੇ ਐਕਸਟੀਰੀਆਲ ਐਗਜ਼ੀਬੀਸ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ 4 ਦਿਨਾਂ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਦੇ ਵਿੱਚ ਦੇਸ਼ ਭਰ ਦੀਆਂ 200 ਦੇ ਕਰੀਬ ਕੰਪਨੀਆਂ ਨੇ ਹਿੱਸਾ ਲਿਆ ਹੈ ਅਤੇ 3 ਹਜ਼ਾਰ ਦੇ ਕਰੀਬ ਉਤਪਾਦਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਇਸ ਦੇ ਉਦਘਾਟਨ ਦੇ ਲਈ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਪੁੱਜੇ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਦੇਸ਼ ਭਰ ਤੋਂ ਇੰਟੀਰੀਅਰ ਅਤੇ ਐਕਸਟੀਰੀਆਲ ਕੰਪਨੀਆਂ ਸ਼ਾਮਿਲ ਹੋਇਆ ਨਾਲ ਹੀ ਆਰਕੀਟੈਕਟਾਂ ਨੇ ਵੀ ਹਿਸਾ ਲਿਆ ਜਿਸ ਵਿੱਚ ਨਵੀਂ ਤਕਨੀਕ ਬਾਰੇ ਗੱਲਬਾਤ ਹੋਈ।
ਪ੍ਰਦਰਸ਼ਨੀ ਦੀ ਜ਼ਰੂਰਤ:ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਅਜਿਹੀ ਪ੍ਰਦਰਸ਼ਨੀ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਇਸ ਨਾਲ ਨਵੀਂ ਤਕਨੀਕ ਨਵੇਂ ਫੈਸ਼ਨ ਅਤੇ ਨਵੇਂ ਪ੍ਰੋਡਕਟ ਬਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਵੀ ਇਸ ਖੇਤਰ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਰਿਹਾ ਹਾਂ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਦੋਰਾਹਾਂ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਦਾ ਸੱਦਾ ਦੇ ਰਹੇ ਹਾਂ ਅਤੇ ਉਨ੍ਹਾ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜਿਸ ਕਿਸੇ ਦੀ ਵੀ ਲੋੜ ਹੈ ਅਸੀਂ ਕਿਸੇ ਵੀ ਨਿਵੇਸ਼ਕ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ।