ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਂਦੀ ਰਹਿੰਦੀ ਹੈ ਤਾਂ ਕਿ ਪੰਜਾਬ ਦੀ ਧਰਤੀ ਦੇ ਮੁਤਾਬਿਕ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਨਾਲ ਵੱਧ ਤੋਂ ਵੱਧ ਫ਼ਸਲ ਦੀ ਪੈਦਾਵਾਰ ਕੀਤੀ ਜਾ ਸਕੇ। ਲੁਧਿਆਣਾ ਦੇ ਚੀਫ ਖੇਤੀਬਾੜੀ ਅਫਸਰ ਨੇ ਵੀ ਇਸ ਦੀ ਹਾਮੀ ਭਰੀ ਹੈ। ਨਾਲ ਹੀ ਉਨ੍ਹਾਂ ਕਿਹਾ ਕੇ ਇਸ ਸਾਲ ਪੀ ਆਰ 126 ਬੀਜ ਕਿਸਾਨਾਂ ਲਈ ਵੱਡੀ ਗਿਣਤੀ ਵਿੱਚ ਉਪਲੱਬਧ ਹੈ।
ਨਵੀਆਂ ਕਿਸਮਾਂ ਦੀ ਖਾਸੀਅਤ: ਚੌਲਾਂ ਦੀ PR 130 ਇੱਕ ਉੱਚ ਝਾੜ ਦੇਣ ਵਾਲੀ, ਮੱਧ ਅਗੇਤੀ ਅਤੇ ਸਹਿਣਸ਼ੀਲ ਕਿਸਮ ਹੈ। ਇਸ ਦੇ ਪੌਦੇ ਦੀ ਔਸਤ ਉਚਾਈ 108 ਸੈਂਟੀਮੀਟਰ ਹੁੰਦੀ ਹੈ ਅਤੇ ਇਹ ਟਰਾਂਸਪਲਾਂਟ ਕਰਨ ਤੋਂ ਲਗਭਗ 105 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚ ਲੰਬੇ ਪਤਲੇ ਪਾਰਦਰਸ਼ੀ ਅਤੇ ਚਮਕਦਾਰ ਦਾਣੇ ਹੁੰਦੇ ਹਨ ਜਿਸ ਵਿੱਚ ਚੌਲਾਂ ਦੀ ਰਿਕਵਰੀ ਹੁੰਦੀ ਹੈ। ਇਹ ਪੰਜਾਬ ਰਾਜ ਵਿੱਚ ਪ੍ਰਚਲਿਤ ਬੈਕਟੀਰੀਆ ਦੇ ਝੁਲਸ ਰੋਗ ਜਰਾਸੀਮ ਦੀਆਂ ਸਾਰੀਆਂ 10 ਕਿਸਮਾਂ ਦਾ ਪ੍ਰਤੀ ਰੋਧਕ ਹੈ। ਇਸ ਦਾ ਔਸਤ ਝਾੜ 30.0 ਕੁਇੰਟਲ/ਏਕੜ ਹੈ। ਇਸ ਕਿਸਮ ਨੂੰ ਲੈਕੇ ਪੀ ਏ ਯੂ ਦੇ ਡਾਇਰੈਕਟਰ ਰਿਸਰਚ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਇਹ ਕਿਸਮਾਂ ਲਾਂਚ ਕੀਤੀਆਂ ਗਈਆਂ ਸਨ।
ਪੀ ਆਰ 126 ਦੀ ਡਿਮਾਂਡ:ਪੰਜਾਬ ਖੇਤੀਬਾੜੀ ਯੂਨਵਰਸਿਟੀ ਵੱਲੋਂ ਚੌਲਾਂ ਦੀਆਂ ਪੀ ਆਰ ਕਿਸਮਾਂ ਵੀ ਲਾਂਚ ਕੀਤੀਆਂ ਗਈਆਂ ਹਨ, 2 ਸਾਲ ਪਹਿਲਾਂ ਇਸ ਨੂੰ ਲਾਂਚ ਕੀਤਾ ਗਿਆ ਸੀ। ਪੀ ਆਰ 126 ਦੀ ਸਫਲ ਕਾਸ਼ਤ ਪਿਛਲੇ ਸਾਲ ਕੀਤੀ ਗਈ ਜਿਸ ਕਰਕੇ ਕਿਸਾਨਾਂ ਵਿੱਚ ਇਸ ਸੀ ਡਿਮਾਂਡ ਕਾਫੀ ਵਧੀ ਹੈ। ਪੀ ਆਰ 126 ਦਾ ਇੱਕ ਏਕੜ ਵਿੱਚੋਂ ਕਿਸਾਨਾਂ ਵੱਲੋਂ ਲਗਭਗ 34 ਕੁਇੰਟਲ ਦੇ ਕਰੀਬ ਝਾੜ ਪ੍ਰਪਾਤ ਕੀਤਾ ਗਿਆ ਹੈ। ਕਿਸਾਨਾਂ ਮੁਤਾਬਿਕ ਹਾਲੇ 130 ਅਤੇ 131 ਕਿਸਮ ਜ਼ਮੀਨੀ ਪੱਧਰ ਉੱਤੇ ਚੰਗਾ ਨਤੀਜਾ ਨਹੀਂ ਦੇ ਰਹੀ ਪਰ 126 ਨਾਲ ਉਨ੍ਹਾ ਨੂੰ ਚੰਗੇ ਨਤੀਜੇ ਪ੍ਰਪਾਤ ਹੋਏ ਨੇ। ਇਸ ਤੋਂ ਇਲਾਵਾ ਸੁਪਰੀਮ 100 ਅਤੇ ਸੁਪਰੀਮ 101 ਵੀ ਦੀ ਵਰਤੋਂ ਕਰ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਵੱਲੋਂ ਖੁਦ ਪੀ ਆਰ 126 ਦਾ ਬੀਜ ਤਿਆਰ ਕੀਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਨਿਕਲੇ ਨੇ।