ਪੰਜਾਬ

punjab

ETV Bharat / state

ਸਟੀਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਇੰਡਸਟਰੀ ਨੇ ਮੰਗੀ ਭੀਖ - ਸਟੀਲ ਇੰਡਸਟਰੀ

ਲੁਧਿਆਣਾ ਦੀ ਸਟੀਲ ਇੰਡਸਟਰੀ (Steel industry) ਨੇ ਸਟੀਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਭੀਖ ਮੰਗ ਕੇ ਪੈਸੇ ਇੱਕਠੇ ਕੀਤੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਇੱਕਠੇ ਕੀਤੇ ਪੈਸੇ ਪ੍ਰਧਾਨ ਮੰਤਰੀ (Prime Minister) ਮੋਦੀ ਨੂੰ ਭੇਜੇ ਜਾਣਗੇ।

ਸਟੀਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਇੰਡਸਟਰੀ ਨੇ ਮੰਗੀ ਭੀਖ
ਸਟੀਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਇੰਡਸਟਰੀ ਨੇ ਮੰਗੀ ਭੀਖ

By

Published : Nov 11, 2021, 2:24 PM IST

ਲੁਧਿਆਣਾ:ਸਟੀਲ ਇੰਡਸਟਰੀ ਨੇ ਸਟੀਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਭੀਖ ਮੰਗ ਕੇ ਪੈਸੇ ਇੱਕਠੇ ਕੀਤੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਇੱਕਠੇ ਕੀਤੇ ਪੈਸੇ ਪ੍ਰਧਾਨ ਮੰਤਰੀ (Prime Minister) ਮੋਦੀ ਨੂੰ ਭੇਜੇ ਜਾਣਗੇ।
ਸਟੀਲ ਦੇ ਲਗਾਤਾਰ ਵੱਧ ਰਹੇ ਰੇਟਾਂ ਤੋਂ ਪ੍ਰੇਸ਼ਾਨ ਇੰਡਸਟਰੀ (Industry) ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ ਹੇਠ ਲੁਧਿਆਣਾ ਦੇ ਉਦਯੋਗਪਤੀਆਂ ਵੱਲੋਂ ਗਿੱਲ ਰੋਡ ਸਥਿਤ ਯੂਸੀਪੀਐਮਏ ਦਫ਼ਤਰ ਦੇ ਬਾਹਰ ਭੀਖ ਮੰਗੀ ਗਈ। ਜਿਨ੍ਹਾਂ ਨੇ ਇਸ ਮੌਕੇ ਗੱਡੀਆਂ ਰੋਕ-ਰੋਕ ਕੇ ਲੋਕਾਂ ਕੋਲੋਂ ਪੈਸੇ ਮੰਗੇ।

ਸਟੀਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਇੰਡਸਟਰੀ ਨੇ ਮੰਗੀ ਭੀਖ
ਇਸ ਮੌਕੇ ਉਦਯੋਗਪਤੀਆਂ ਨੇ ਇਲਜ਼ਾਮ ਲਾਇਆ ਕਿ ਸਟੀਲ ਦੇ ਰੇਟ ਲਗਾਤਾਰ ਵਧ ਰਹੇ ਹਨ। ਜਿਸ ਕਾਰਨ ਹੁਣ ਇੰਡਸਟਰੀ ਚਲਾਉਣੀ ਔਖੀ ਹੋ ਗਈ ਹੈ। ਉਹ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।ਲੋਕਾਂ ਤੋਂ ਭੀਖ ਮੰਗਣੀ ਪੈ ਰਹੀ ਹੈ ਤਾਂ ਜੋ ਰੁਪਏ ਇਕੱਠੇ ਕਰਕੇ ਮੋਦੀ ਸਾਹਿਬ ਨੂੰ ਭੇਜੇ ਜਾ ਸਕਣ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇੰਡਸਟਰੀ ਦੀ ਗੱਲ ਸੁਣੀ ਗਈ ਨਾ ਤਾਂ 13 ਨਵੰਬਰ ਨੂੰ ਇੱਕ ਹਿਊਮਨ ਚੈਨ ਬਣਾਈ ਜਾਵੇਗੀ।ਸ਼ਹਿਰ ਦੇ ਵੱਖ-ਵੱਖ ਇੰਡਸਟਰੀ ਦੇ ਮਾਲਕਾਂ ਨੇ ਭੀਖ ਮੰਗੀ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ABOUT THE AUTHOR

...view details