ਲੁਧਿਆਣਾ:ਸਨਅਤਕਾਰਾਂ ਵੱਲੋਂ ਅਰੋੜਾ ਪੈਲੇਸ ਬਿਜਲੀ ਦਫ਼ਤਰ ਦਾ ਘਿਰਾਓ (Electrical office siege) ਕੀਤਾ ਗਿਆ, ਇਸ ਦੌਰਾਨ ਵਪਾਰੀਆਂ ਵੱਲੋਂ ਇੱਕ ਘੰਟਾ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਅਤੇ ਪਾਵਰਕੌਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਨਅਤਕਾਰਾਂ ਵੱਲੋਂ ਇਹ ਵਿਰੋਧ ਐਡਵਾਂਸ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ, ਸਸਤੀ ਬਿਜਲੀ ਨਿਰੰਤਰ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦਾ ਕਹਿਣਾ ਕਿ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕਰਨ ਦੇ ਬਾਵਜੂਦ ਪੰਜਾਬ ਸਰਕਾਰ (Government of Punjab) ਵੱਲੋਂ ਨਾਦਰਸ਼ਾਹੀ ਫੁਰਮਾਨ ਸਨਅਤਕਾਰਾਂ ‘ਤੇ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਸੂਰਤ ਵਿੱਚ ਨਹੀਂ ਮੰਨਣਗੇ।
ਸਨਅਤਕਾਰਾਂ ਨੇ ਕਿਹਾ ਕਿ ਐਡਵਾਂਸ ਬਿੱਲ ਦਾ ਕੋਈ ਮਤਲਬ ਨਹੀਂ ਬਣਦਾ ਉਹ ਸਾਲਾਂ ਤੋਂ ਛੋਟੀਆਂ-ਛੋਟੀਆਂ ਫੈਕਟਰੀਆਂ ਚਲਾ ਰਹੇ ਨੇ ਖਾਸ ਕਰਕੇ ਮੀਡੀਅਮ ਅਤੇ ਸਮਾਲ ਸਕੇਲ ਇੰਡਸਟਰੀ ਦੇਸ਼ ਦੀ ਵੱਡੀ ਮਾਰ ਪੈ ਰਹੀ ਹੈ ਸਨਅਤਕਾਰਾਂ ਨੇ ਕਿਹਾ ਉਹ ਪਹਿਲਾਂ ਹੀ ਜੀ.ਐੱਸ.ਟੀ. ਲੋਕਡਾਊਨ ਅਤੇ ਨੋਟਬੰਦੀ ਦੀ ਮਾਰ ਚੋਂ ਲੰਘੇ ਨੇ ਅਤੇ ਹੁਣ ਛੋਟੇ ਸਨਅਤਕਾਰਾਂ ਤੋਂ ਅਡਵਾਂਸ ਬਿਜਲੀ ਦੇ ਬਿਲ ਵਸੂਲ ਕੇ ਉਨ੍ਹਾਂ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ